Home ਕੈਨੇਡਾ ਹਿੰਦੂਫੋਬੀਆ ਨੂੰ ਮਨੁੱਖੀ ਅਧਿਕਾਰ ਕੋਡ ’ਚ ਸ਼ਾਮਲ ਕਰਵਾਉਣ ਦੀ ਮੁਹਿੰਮ ਆਰੰਭੀ

ਹਿੰਦੂਫੋਬੀਆ ਨੂੰ ਮਨੁੱਖੀ ਅਧਿਕਾਰ ਕੋਡ ’ਚ ਸ਼ਾਮਲ ਕਰਵਾਉਣ ਦੀ ਮੁਹਿੰਮ ਆਰੰਭੀ

0
ਹਿੰਦੂਫੋਬੀਆ ਨੂੰ ਮਨੁੱਖੀ ਅਧਿਕਾਰ ਕੋਡ ’ਚ ਸ਼ਾਮਲ ਕਰਵਾਉਣ ਦੀ ਮੁਹਿੰਮ ਆਰੰਭੀ

ਹਿੰਦੂ ਜਥੇਬੰਦੀਆਂ ਦਾ ਵਫ਼ਦ ਰੱਖਿਆ ਮੰਤਰੀ ਅਨੀਤਾ ਆਨੰਦ ਨੂੰ ਮਿਲਿਆ

ਟੋਰਾਂਟੋ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਹਿੰਦੂਫੋਬੀਆ ਨੂੰ ਮੁਲਕ ਦੇ ਮਨੁੱਖੀ ਅਧਿਕਾਰ ਕੋਡ ਵਿਚ ਵੱਖਰੇ ਤੌਰ ’ਤੇ ਸ਼ਾਮਲ ਕਰਵਾਉਣ ਲਈ ਮੁਹਿੰਮ ਆਰੰਭੀ ਗਈ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਦੌਰਾਨ ਭਾਈਚਾਰੇ ਦੇ ਆਗੂਆਂ ਵੱਲੋਂ ਇਹ ਮਸਲਾ ਉਠਾਇਆ ਗਿਆ ਜਦਕਿ ਇਸ ਤੋਂ ਪਹਿਲਾਂ ਹਾਊਸ ਆਫ ਕਾਮਨਜ਼ ਦੀ ਨਿਆਂ ਅਤੇ ਮਨੁੱਖੀ ਅਧਿਕਾਰ ਮਾਮਲਿਆਂ ਬਾਰੇ ਸਟੈਂਡਿੰੰਗ ਕਮੇਟੀ ਨਾਲ ਵੀ ਦਸਤਾਵੇਜ਼ ਸਾਂਝੇ ਕੀਤੇ ਜਾ ਚੁੱਕੇ ਹਨ।