ਪੰਜਾਬੀ ਵਕੀਲ ਦੇ ‘ਕਲਾਈਂਟਸ’ ਨੂੰ ਡਿਪੋਰਟ ਕਰੇਗੀ ਕੈਨੇਡਾ ਸਰਕਾਰ!

ਸੀ.ਬੀ.ਐਸ.ਏ. ਨੇ ਰਫ਼ਿਊਜੀ ਕੇਸਾਂ ਦੀ ਪੜਤਾਲ ਆਰੰਭੀ

Video Ad

ਬਲਰਾਜ ‘ਰੌਜਰ’ ਭੱਟੀ ਨੂੰ ਸੁਣਾਈ ਗਈ ਸੀ 22 ਮਹੀਨੇ ਦੀ ਕੈਦ

ਸਰੀ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੈਨੇਡਾ ਵਿਚ ਪਨਾਹ ਦੇ ਦਾਅਵੇ ਦਾਖ਼ਲ ਕਰਵਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਇੰਮੀਗ੍ਰੇਸ਼ਨ ਵਕੀਲ ਬਲਰਾਜ ‘ਰੌਜਰ’ ਭੱਟੀ ਦੇ ਕਲਾਈਂਟਸ ਦੀ ਵੀ ਹੁਣ ਖੈਰ ਨਹੀਂ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬਲਰਾਜ ਭੱਟੀ ਰਾਹੀਂ ਆਏ ਕੇਸਾਂ ਦੀ ਪੜਤਾਲ ਆਰੰਭ ਦਿਤੀ ਹੈ ਅਤੇ ਇਨ੍ਹਾਂ ਸਭਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਬਲਰਾਜ ‘ਰੌਜਰ’ ਭੱਟੀ ਨੂੰ ਧੋਖਾਧੜੀ ਅਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਦੋਸ਼ ਹੇਠ 22 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ।
63 ਸਾਲ ਦੇ ਬਲਰਾਜ ਸਿੰਘ ‘ਰੌਜਰ’ ਭੱਟੀ ਵਿਰੁੱਧ ਦੋ ਸਾਲ ਪਹਿਲਾਂ ਵਿਦੇਸ਼ੀ ਨਾਗਰਿਕਾਂ ਨਾਲ ਗੰਢਤੁਪ ਤਹਿਤ ਪਨਾਹ ਦੇ ਫ਼ਰਜ਼ੀ ਦਾਅਵੇ ਦਾਖ਼ਲ ਕਰਨ ਦੇ ਦੋਸ਼ ਲੱਗੇ ਜਿਸ ਮਗਰੋਂ ਬ੍ਰਿਟਿਸ਼ ਕੋਲੰਬੀਆ ਦੀ ਲਾਅ ਸੋਸਾਇਟੀ ਨੇ ਬਲਰਾਜ ‘ਰੌਜਰ’ ਭੱਟੀ ਨੂੰ ਮੁਅੱਤਲ ਕਰ ਦਿਤਾ।

Video Ad