ਕੈਨੇਡਾ ਸਰਕਾਰ ਇਲੈਕਟ੍ਰਿਕ ਹੀਟ ਪੰਪਾਂ ਵਾਸਤੇ ਖਰਚੇਗੀ ਵੱਡੀ ਰਾਸ਼ੀ

ਇੰਮੀਗ੍ਰੇਸ਼ਨ ਮੰਤਰੀ ਨੇ 250 ਮਿਲੀਅਨ ਡਾਲਰ ਦੀ ਗ੍ਰਾਂਟ ਦਾ ਕੀਤਾ ਐਲਾਨ

Video Ad

ਹੈਲੀਫੈਕਸ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਘਰਾਂ ਨੂੰ ਗਰਮ ਕਰਨ ਵਾਸਤੇ ਤੇਲ ਵਾਲੇ ਪੰਪ ਦੀ ਥਾਂ ਇਲੈਕਟ੍ਰਿਕ ਹੀਟ ਪੰਪਾਂ ’ਤੇ ਜ਼ੋਰ ਦੇ ਰਹੀ ਹੈ। ਇਸ ਦੇ ਲਈ ਸਮੇਂ-ਸਮੇਂ ’ਤੇ ਕੈਨੇਡਾ ਵਾਸੀਆਂ ਨੂੰ ਇਲੈਕਟ੍ਰਿਕ ਹੀਟ ਪੰਪਾਂ ਲਈ ਹੱਲਾਸ਼ੇਰੀ ਦੇਣ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਤਹਿਤ ਅੱਜ ਫੈਡਰਲ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 250 ਮਿਲੀਅਨ ਡਾਲਰ ਡਾਲਰ ਗ੍ਰਾਂਟ ਦੇਣ ਦਾ ਐਲਾਨ ਕੀਤਾ।

Video Ad