ਅਮਰੀਕਾ ’ਚ ਸਿੱਖਾਂ ਨਾਲ ਧੱਕੇਸ਼ਾਹੀ ਦਾ ਮਾਮਲਾ ਫੈਡਰਲ ਨਿਗਰਾਨ ਏਜੰਸੀ ਹਵਾਲੇ

ਬਾਰਡਰ ’ਤੇ ਪੱਗਾਂ ਉਤਰਵਾਉਣ ਅਤੇ ਕੂੜੇ ਵਿਚ ਸੁੱਟਣ ਦੇ ਮਾਮਲੇ ਵੀ ਸਾਹਮਣੇ ਆਏ

Video Ad

ਯੂਮਾ, ਐਰੀਜ਼ੋਨਾ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋ ਰਹੇ ਸਿੱਖਾਂ ਦੀਆਂ ਪੱਗਾਂ ਅਤੇ ਹੋਰ ਧਾਰਮਿਕ ਚਿੰਨ੍ਹ ਜ਼ਬਤ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਖ ਨੌਜਵਾਨਾਂ ਦੀਆਂ ਪੱਗਾਂ ਖੋਹ ਕੇ ਕੂੜੇ ਵਿਚ ਸੁੱਟ ਦਿਤੀਆਂ ਗਈਆਂ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਪੜਤਾਲ ਦੀ ਜ਼ਿੰਮੇਵਾਰੀ ਫੈਡਰਲ ਨਿਗਰਾਨੀ ਏਜੰਸੀ ਨੂੰ ਸੌਂਪੀ ਗਈ ਹੈ।

Video Ad