ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਤੋੜੇ ਸਾਰੇ ਰਿਕਾਰਡ

ਮੈਂਬਰਸ਼ਿਪ ਮਾਮਲੇ ’ਚ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ

Video Ad

ਔਟਵਾ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਲੀਡਰਸ਼ਿਪ ਦੌੜ ਲਈ ਮੈਂਬਰਸ਼ਿਪ ਬਣਾਉਣ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਲਿਬਰਲਾਂ ਨੂੰ ਪਿੱਛੇ ਛੱਡਦੇ ਹੋਏ ਇਸ ਮਾਮਲੇ ਵਿੱਚ ਉਹ ਕੈਨੇਡਾ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ।
ਪਾਰਟੀ ਨੇ ਲੀਡਰਸ਼ਿਪ ਦੌੜ ਵਿੱਚ ਵੋਟ ਪਾਉਣ ਦੇ ਯੋਗ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਐ, ਜਿਸ ਮੁਤਾਬਕ ਇਸ ਵਾਰ ਨਵੇਂ ਲੀਡਰ ਦੀ ਚੋਣ ਲਈ 6 ਲੱਖ 78 ਹਜ਼ਾਰ 708 ਮੈਂਬਰ ਵੋਟ ਪਾਉਣਗੇ, ਜਦਕਿ ਇਸ ਤੋਂ ਪਹਿਲਾਂ ਇਹ ਅੰਕੜਾ ਸਿਰਫ਼ 2 ਲੱਖ 61 ਹਜ਼ਾਰ ’ਤੇ ਸੀ।
ਪਾਰਟੀ ਦੇ ਬੁਲਾਰੀ ਯਾਰੋਸਲਵ ਬਾਰਨ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੀ ਮੈਂਬਰਸ਼ਿਪ ਪਿਛਲੇ ਸਾਲ ਦੇ ਮੁਕਾਬਲੇ 4 ਗੁਣਾ ਹੋ ਗਈ ਐ। ਇਸ ਦੇ ਚਲਦਿਆਂ ਮੈਂਬਰਸ਼ਿਪ ਦੇ ਮਾਮਲੇ ਵਿੱਚ ਕੈਨੇਡੀਅਨ ਇਤਿਹਾਸ ’ਚ ਕੰਜ਼ਰਵੇਟਿਵ ਸਭ ਤੋਂ ਵੱਡੀ ਪਾਰਟੀ ਬਣ ਗਈ ਐ।
ਦੱਸ ਦੇਈਏ ਕਿ ਲਿਬਰਲ ਪਾਰਟੀ ਦੀ 2013 ਵਿੱਚ ਆਖਰੀ ਵਾਰ ਲੀਡਰਸ਼ਿਪ ਚੋਣ ਹੋਈ ਸੀ, ਉਸ ਵੇਲੇ ਇਸ ਪਾਰਟੀ ਦੇ ਲਗਭਗ 3 ਲੱਖ ਮੈਂਬਰ ਸਨ, ਪਰ ਕੰਜ਼ਰਵੇਟਿਵ ਪਾਰਟੀ 6 ਲੱਖ 78 ਹਜ਼ਾਰ ਤੋਂ ਉਪਰ ਮੈਂਬਰ ਬਣਾ ਕੇ ਉਸ ਤੋਂ ਅੱਗੇ ਨਿਕਲ ਗਈ ਐ।

Video Ad