Home ਕਾਰੋਬਾਰ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਫੰਡ ਰੇਜਿੰਗ ਮਾਮਲੇ ’ਚ ਮਾਰੀ ਮੱਲ੍ਹ

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਫੰਡ ਰੇਜਿੰਗ ਮਾਮਲੇ ’ਚ ਮਾਰੀ ਮੱਲ੍ਹ

0
ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਫੰਡ ਰੇਜਿੰਗ ਮਾਮਲੇ ’ਚ ਮਾਰੀ ਮੱਲ੍ਹ

ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਛੱਡਿਆ ਪਿੱਛੇ

ਔਟਵਾ, 3 ਅਗਸਤ (ਹਮਦਰਦ ਨਿਊਜ਼ ਸਰਵਿਸ) : ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਫੰਡ ਰੇਜਿੰਗ ਮਾਮਲੇ ਵਿੱਚ 2021 ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੀਆਂ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਪਾਰਟੀ 2022 ਦੀ ਦੂਜੀ ਤਿਮਾਹੀ ਵਿੱਚ 4.4 ਮਿਲੀਅਨ ਡਾਲਰ ਫੰਡ ਇਕੱਠਾ ਕਰਕੇ ਪਹਿਲੇ ਨੰਬਰ ’ਤੇ ਰਹੀ, ਜਦਕਿ ਲਿਬਰਲਾਂ ਨੇ ਇਸ ਮਾਮਲੇ ਵਿੱਚ ਦੂਜਾ, ਐਨਡੀਪੀ ਨੇ ਤੀਜਾ, ਗਰੀਨ ਨੇ ਚੌਥਾ, ਬਲਾਕ ਕਿਊਬੈਕ ਨੇ ਪੰਜਵਾਂ ਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਨੇ ਇਸ ਮਾਮਲੇ ਵਿੱਚ 6ਵਾਂ ਸਥਾਨ ਹਾਸਲ ਕੀਤਾ।

ਪਿਛਲੇ ਸਾਲਾਂ ਦੇ ਮੁਕਾਬਲੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੀ ਦਾਨ ਰਾਸ਼ੀ ਵਿੱਚ ਗਿਰਾਵਟ ਆਈ ਹੈ। ਜੇਕਰ 2021 ਦੀ ਦੂਜੀ ਤਿਮਾਹੀ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਚੋਣਾਂ ਦੌਰਾਨ ਪਾਰਟੀਆਂ ਨੂੰ ਇਸ ਵਾਰ ਦੇ ਮੁਕਾਬਲੇ ਜ਼ਿਆਦਾ ਫੰਡ ਮਿਲਿਆ ਸੀ।