ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੂੰ ਸ਼ਨਿੱਚਰਵਾਰ ਨੂੰ ਮਿਲੇਗਾ ਨਵਾਂ ਨੇਤਾ

ਵੋਟਿੰਗ ਪ੍ਰਕਿਰਿਆ ਮੁਕੰਮਲ

Video Ad

ਔਟਵਾ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਐ, ਪਰ ਇਸ ਦੇ ਮੈਂਬਰਾਂ ਨੂੰ ਨਵੇਂ ਲੀਡਰ ਲਈ 10 ਸਤੰਬਰ ਯਾਨੀ ਆਉਣ ਵਾਲੇ ਸ਼ਨਿੱਚਰਵਾਰ ਤੱਕ ਉਡੀਕ ਕਰਨੀ ਪਏਗੀ, ਕਿਉਂਕਿ ਉਸ ਦਿਨ ਜੇਤੂ ਦਾ ਐਲਾਨ ਕੀਤਾ ਜਾਵੇਗਾ।
ਉਸੇ ਦਿਨ ਪਤਾ ਲੱਗੇਗਾ ਕਿ ਮੌਜੂਦਾ ਪੰਜ ਉਮੀਦਵਾਰਾਂ ਵਿੱਚੋਂ ਕਿਹੜੇ ਉਮੀਦਵਾਰ ਦੇ ਹੱਥ ਵਿੱਚ ਪਾਰਟੀ ਦੀ ਵਾਗਡੋਰ ਸੰਭਾਲ਼ੀ ਜਾ ਰਹੀ ਹੈ। ਦੱਸ ਦੇਈਏ ਕਿ ਡਾਊਨ ਟਾਊਨ ਔਟਵਾ ਦੇ ਕਨਵੈਸ਼ਨ ਸੈਂਟਰ ਵਿਖੇ ਸ਼ਨਿੱਚਰਵਾਰ ਨੂੰ ਪਾਰਟੀ ਦੇ ਨਵੇਂ ਨੇਤਾ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਉਸੇ ਦਿਨ ਪਤਾ ਲੱਗੇਗਾ ਕਿ ਪਿਅਰ ਪੌਇਲੀਐਵਰ, ਜੀਨ ਚਾਰੈਸਤ, ਲੈਸਲਿਨ ਲੁਈਸ, ਸਕੌਟ ਐਛੀਸਨ ਅਤੇ ਰੋਮਨ ਬੇਬਰ ਵਿੱਚੋਂ ਕਿਹੜਾ ਉਮੀਦਵਾਰ ਪਾਰਟੀ ਦੀ ਵਾਗਡੋਰ ਸੰਭਾਲ਼ੇਗਾ।

Video Ad