ਕੰਜ਼ਰਵੇਟਿਵ ਪਾਰਟੀ ਦੀ ਬਹਿਸ ’ਚ ਬਿਲ 21 ਅਤੇ ਭਾਸ਼ਾਈ ਕਾਨੂੰਨ ਦੇ ਮੁੱਦੇ ਰਹੇ ਭਾਰੂ

  • ਪੈਟ੍ਰਿਕ ਬ੍ਰਾਊਨ ਵੱਲੋਂ ਪੌਇਲੀਐਵਰਾ ’ਤੇ ਭੰਬਲਭੂਸਾ ਪੈਦਾ ਕਰਨ ਦਾ ਦੋਸ਼

ਲਵਾਲ, ਕਿਊਬੈਕ, 26 ਮਈ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਉਮੀਦਵਾਰਾਂ ਵਿਚਾਲੇ ਫਰੈਂਚ ਭਾਸ਼ਾ ਦੀ ਬਹਿਸ ਦੌਰਾਨ ਕਿਊਬੈਕ ਦਾ ਨਵਾਂ ਭਾਸ਼ਾ ਕਾਨੂੰਨ, ਕੰਮ ਵਾਲੀ ਥਾਂ ’ਤੇ ਸਿੱਖਾਂ ਨੂੰ ਪੱਗ ਬੰਨ੍ਹਣ ਤੋਂ ਰੋਕਦਾ ਬਿਲ 21, ਇੰਮੀਗ੍ਰੇਸ਼ਨ ਅਰਜ਼ੀਆਂ ਦਾ ਢੇਰ, ਮਹਿੰਗਾਈ ਅਤੇ ਟਰੱਕ ਡਰਾਈਵਰਾਂ ਵੱਲੋਂ ਅੰਦੋਲਨ ਦੇ ਮੁੱਦੇ ਭਾਰੂ ਰਹੇ।

Video Ad

ਔਟਵਾ ਦੀ ਰਾਈਡਿੰਗ ਤੋਂ ਐਮ.ਪੀ. ਪਿਅਰ ਪੌਇਲੀਐਵਰਾ ਨੇ ਜਦੋਂ ਕਿਹਾ ਕਿ ਉਹ ਬਿਲ 21 ਦਾ ਵਿਰੋਧ ਕਰਦੇ ਹਨ ਤਾਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਕਿਊਬੈਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਨੇ ਉਨ੍ਹਾਂ ਉਪਰ ਭੰਬਲਭੂਸਾ ਪੈਦਾ ਕਰਨ ਦਾ ਦੋਸ਼ ਲਾਇਆ।

ਪੌਇਲੀਐਵਰਾ ਨੇ ਕਿਹਾ ਕਿ ਉਹ ਕੈਨੇਡਾ ਦੇ ਨਿਆਂ ਮੰਤਰੀ ਡੇਵਿਡ ਲਾਮੇਟੀ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਜੋ ਬਿਲ 21 ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੌਰਾਨ ਫ਼ੈਡਰਲ ਸਰਕਾਰ ਦੀ ਸ਼ਮੂਲੀਅਤ ਬਾਰੇ ਗੱਲ ਕਰ ਰਹੇ ਹਨ।

Video Ad