ਦੱਖਣ ਫ਼ਿਲਮਾਂ ਦੀ ਜੋੜੀ ਨੇ ਕਰਵਾਇਆ ਵਿਆਹ

ਮੁੰਬਈ, 9 ਜੂਨ (ਹਮਦਰਦ ਨਿਊਜ਼ ਸਰਵਿਸ) : ਦੱਖਣ ਫਿਲਮਾਂ ਦੀ ਮਸ਼ਹੂਰ ਅਦਾਕਾਰਾਵਾਂ ਵਿੱਚੋਂ ਇੱਕ ਨਯਨਤਾਰਾ ਨੇ ਵਿਗਨੇਸ਼ ਸ਼ਿਵਨ ਨਾਲ ਵਿਆਹ ਕਰਵਾ ਲਿਆ। ਮਹਾਬਲੀਪੁਰਮ ਦੇ ਸ਼ੈਰਾਟਨ ਗ੍ਰੈਂਡ ’ਚ ਦੋਹਾਂ ਨੇ ਇਕ-ਦੂਜੇ ਨੂੰ ਆਪਣਾ ਸਾਥੀ ਚੁਣਿਆ।

Video Ad

ਇਸ ਵਿਆਹ ’ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ, ਤਾਮਿਲਨਾਡੂ ਦੇ ਮੁੱਖ ਮੰਤਰੀ ਸੀਐਮ ਸਟਾਲਿਨ, ਸੁਪਰਸਟਾਰ ਰਜਨੀਕਾਂਤ ਅਤੇ ਸ਼ਾਹਰੁਖ ਖਾਨ ਵਰਗੇ ਦਿੱਗਜਾਂ ਨੂੰ ਸੱਦਾ ਦਿੱਤਾ ਗਿਆ ਸੀ। ਮਹਾਬਲੀਪੁਰਮ ਦੇ ਇਕ ਲਗਜ਼ਰੀ ਰਿਜ਼ੋਰਟ ਦੇ ਸਾਰੇ 129 ਕਮਰੇ ਨਯਨਥਾਰਾ ਅਤੇ ਵਿਗਨੇਸ਼ ਸ਼ਿਵਨ ਨੇ ਵਿਆਹ ਲਈ ਬੁੱਕ ਕਰਵਾਏ ਹਨ।

ਦੱਸ ਦੇਈਏ ਕਿ ਨੋਡੀਗਲ, ਕੋਲਾਇਥੁਰਕਲਮ, ਜੈ ਸਿਮਹਾ ਅਤੇ ਕੋਕੋ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਨਯੰਤਰਾ ਪਿਛਲੇ ਸੱਤ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਸੀ। ਇਸ ਤੋਂ ਇਲਾਵਾ ਵਿਗਨੇਸ਼ ਸ਼ਿਵਨ ਨੇ ਸਵੇਰੇ 10.24 ਵਜੇ ਅਦਾਕਾਰਾ ਨਯਨਤਾਰਾ ਦੇ ਗਲੇ ਵਿੱਚ ਪਵਿੱਤਰ ’ਥਾਲੀ’ ਬੰਨ੍ਹੀ।

 

Video Ad