
ਟੋਰਾਂਟੋ ’ਚ 13 ਸਾਲਾ ਵਿਦਿਆਰਥੀ ਨੇ ਆਪਣੇ ਹੀ ਸਾਥੀਆਂ ਨੂੰ ਲੁੱਟਿਆ
ਟੋਰਾਂਟੋ, 19 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਵਧ ਰਹੀਆਂ ਲੁੱਟ ਦੀਆਂ ਘਟਨਾਵਾਂ ਦਾ ਅਸਰ ਸਕੂਲਾਂ ਤੱਕ ਪਹੁੰਚ ਗਿਆ ਐ, ਜਿਸ ਦੀ ਤਾਜ਼ਾ ਉਦਾਹਰਨ ਟੋਰਾਂਟੋ ਦੇ ਇੱਕ ਸਕੂਲ ਵਿੱਚ ਵੇਖਣ ਨੂੰ ਮਿਲੀ, ਜਿੱਥੇ 13 ਸਾਲ ਦੇ ਵਿਦਿਆਰਥੀ ਨੇ ਖਿਡੌਣਾ ਬੰਦੂਕ ਦੀ ਨੋਕ ’ਤੇ ਆਪਣੇ ਹੀ ਦੋ ਸਾਥੀ ਵਿਦਿਆਰਥੀਆਂ ਨੂੰ ਲੁੱਟ ਲਿਆ। ਜਦੋਂ ਇਹ ਮਾਮਲਾ ਟੋਰਾਂਟੋ ਪੁਲਿਸ ਕੋਲ ਪੁੱਜਾ ਤਾਂ ਉਸ ਨੇ ਜਾਂਚ ਮਗਰੋਂ ਇਸ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ।