Home ਮੰਨੋਰੰਜਨ 26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਗਾਂਧੀ ਗੋਡਸੇ

26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਗਾਂਧੀ ਗੋਡਸੇ

0
26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਗਾਂਧੀ ਗੋਡਸੇ

ਮੁੰਬਈ, 20 ਜਨਵਰੀ (ਸ਼ੇਖਰ ਰਾਏ) : 26 ਜਨਵਰੀ ਨੂੰ ਇਕ ਹੋਰ ਬਾਲੀਵੁੱਡ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਗਾਂਧੀ ਗੋਡਸੇ: ਏਕ ਯੁੱਧ ਜਿਸ ਦੀ ਕਹਾਣੀ ਭਾਰਤ ਨੂੰ ਮਿਲੀ ਆਜ਼ਾਦੀ ਦੇ ਆਲੇ-ਦੁਆਲੇ ਘੁੰਮਦੀ ਹੈ। ਮੇਕਰਸ ਨੇ ਵੀ ਇਸ ਫਿਲਮ ਰਾਹੀਂ ਨੱਥੂਰਾਮ ਗੋਡਸੇ ਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਾਲਹੀ ਵਿਚ ਫਿਲਮ ਦੇ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਵੱਲੋਂ ਦਿੱਤੇ ਗਏ ਇੰਟਰਵੀਊ ਤੋਂ ਫਿਲਮ ਬਾਰੇ ਦਿਲਚਸਪ ਤੱਥ ਸਾਹਮਣੇ ਆਏ ਹਨ। ਆਓ ਤੁਹਾਨੂੰ ਦਸਦੇ ਹਾਂ ਕਿ ਇਹ ਫਿਲਮ ਤੁਹਾਡੇ ਲਈ ਕਿਵੇਂ ਦਿਚਸਪ ਹੋ ਸਕਦੀ ਹੈ

ਭਾਰਤ ਦੇਸ਼ ਦਾ ਇਤਿਹਾਸ ਇਕ ਮਹਾਨ ਇਤਿਹਾਸ ਹੈ ਖਾਸ ਤੌਰ ਉੱਪਰ ਗੱਲ ਕੀਤੀ ਜਾਵੇ ਅੰਗ੍ਰੇਜ਼ਾ ਤੋਂ ਭਾਰਤ ਦੀ ਆਜ਼ਾਦੀ ਦੀ ਤਾਂ ਇਸ ਬਾਰੇ ਜਾਨਣਾ ਹਰ ਇਕ ਭਾਰਤੀ ਦਾ ਹੱਕ ਬਣਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਤਿਹਾਸ ਨੂੰ ਦਰਸਾਉਣ ਵਾਲੀਆਂ ਫਿਲਮਾਂ ਵੀ ਜ਼ਰੂਰ ਬਨਣ ਕਿਉਂਕੀ ਹਰ ਕੋਈ ਕਿਤਾਬਾ ਪੜਣ ਦਾ ਸ਼ੋਕੀਨ ਨਹੀਂ ਹੁੰਦਾ ਅਤੇ ਇਤਿਹਾਸ ਤੋਂ ਅਨਜਾਣ ਰਹਿ ਜਾਂਦਾ ਹੈ। ਇਸੇ ਤਰਾਂ ਇਤਿਹਾਸ ਦੇ ਪੰਨਿਆ ਨੂੰ ਫਰੋਲਦੀ ਫਿਲਮ ‘ਗਾਂਧੀ ਗੋਡਸੇ: ਏਕ ਯੁੱਧ’ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਰਾਜਕੁਮਾਰ ਸੰਤੋਸ਼ੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

ਫਿਲਮ ‘ਗਾਂਧੀ ਗੋਡਸੇ: ਏਕ ਯੁੱਧ’ ਬਾਰੇ ਗੱਲ ਕਰਦੇ ਹੋਏ ਰਾਜਕੁਮਾਰ ਸੰਤੋਸ਼ੀ ਨੇ ਹਾਲਹੀ ਵਿਚ ਇਕ ਇੰਟਰਵਿਊ ਦੌਰਾਨ ਕਿਹਾ, ‘ਇਸ ਫਿਲਮ ਦਾ ਵਿਚਾਰ ਸਾਡੇ ਦੋਸਤ ਅਸਗਰ ਵਜਾਹਤ ਦੇ ਨਾਟਕ ‘ਘੋਦਸੲੑਗੳਨਦਹi.ਚੋਮ’ ਤੋਂ ਆਇਆ ਹੈ। ਹਾਲਾਂਕਿ ਉਹ ਨਾਟਕ ਬਹੁਤਾ ਮੰਚ ‘ਤੇ ਨਹੀਂ ਹੋਇਆ। ਮੈਂ ਨਿੱਜੀ ਤੌਰ ‘ਤੇ ਮਹਿਸੂਸ ਕੀਤਾ ਕਿ ਗੋਡਸੇ ਦਾ ਪੱਖ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਉਜਾਗਰ ਨਹੀਂ ਹੋਇਆ ਹੈ। ਗੋਡਸੇ ਨੂੰ ਫਾਂਸੀ ਦਿੱਤੀ ਗਈ ਸੀ, ਪਰ ਗੋਡਸੇ ਨੂੰ ਗਾਂਧੀ ਜੀ ਦੀ ਹੱਤਿਆ ਦਾ ਕਦਮ ਚੁੱਕਣ ਲਈ ਕਿਉਂ ਮਜਬੂਰ ਕੀਤਾ ਗਿਆ ਸੀ? ਗੋਡਸੇ ਦੀਆਂ ਦਲੀਲਾਂ ਕੀ ਸਨ, ਉਹ 70 ਸਾਲ ਤੱਕ ਦਬਾਇਆ ਗਿਆ। ਪਿਛਲੇ ਚਾਰ ਸਾਲਾਂ ਵਿੱਚ ਗੋਡਸੇ ਦੇ ਪਹਿਲੂ ਹੁਣ ਜਨਤਕ ਖੇਤਰ ਵਿੱਚ ਸਾਹਮਣੇ ਆਏ ਹਨ।