
ਰੱਖਿਆ ਮੰਤਰੀ ਅਨੀਤਾ ਆਨੰਦ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਔਟਵਾ, 6 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਰੂਸ ਨਾਲ ਚੱਲ ਰਹੀ ਜੰਗ ਵਿਚਾਲੇ ਅਮਰੀਕਾ ਅਤੇ ਕੈਨੇਡਾ ਸਣੇ ਕਈ ਮੁਲਕਾਂ ਵੱਲੋਂ ਯੂਕਰੇਨ ਨੂੰ ਹਥਿਆਰ ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਬੀਤੇ ਦਿਨੀਂ ਕੈਨੇਡਾ ਨੇ ਯੂਕਰੇਨ ਲਈ ਲੈਪਰਡ-ਟੂ ਟੈਂਕ ਦਾਨ ਕਰਨ ਦਾ ਐਲਾਨ ਕੀਤਾ ਸੀ। ਅੱਜ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਯੂਕਰੇਨ ਲਈ ਭੇਜਿਆ ਗਿਆ ਪਹਿਲਾ ਟੈਂਕ ਪੋਲੈਂਡ ਪੁੱਜ ਚੁੱਕਾ ਹੈ, ਜਿਸ ਨੂੰ ਜਲਦ ਹੀ ਯੂਕਰੇਨੀ ਆਰਮੀ ਦੇ ਸਪੁਰਦ ਕਰ ਦਿੱਤਾ ਜਾਵੇਗਾ।