
ਮਾਨਸਾ ਦੇ ਵਾਸੀ 18 ਸਾਲਾ ਗੁਰਜੋਤ ਸਿੰਘ ਦੀ ਮੌਤ
ਸਰੀ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੋਂ ਪੰਜਾਬੀਆਂ ਲਈ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਨਸਾ ਦੇ ਵਾਸੀ 18 ਸਾਲਾ ਗੁਰਜੋਤ ਸਿੰਘ ਦੀ ਮੌਤ ਹੋ ਗਈ। ਵਿਦੇਸ਼ ਵਿੱਚ ਪੜ੍ਹਾਈ ਕਰ ਰਿਹਾ ਗੁਰਜੋਤ ਸਿਹਤ ਖਰਾਬ ਹੋਣ ਕਾਰਨ ਭਾਰਤ ਦਾ ਗੇੜਾ ਲਾ ਕੇ ਅਜੇ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਪੁੱਜਾ ਸੀ, ਪਰ ਕੁਝ ਦਿਨ ਬਾਅਦ ਹੀ ਉਸ ਦੀ ਮੌਤ ਦੀ ਖ਼ਬਰ ਉਸ ਦੇ ਮਾਪਿਆਂ ਤੱਕ ਪਹੁੰਚ ਗਈ।