Home ਕਾਰੋਬਾਰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਪੌਇਲੀਐਵਰ ਦਾ ਕੀਤਾ ਸਮਰਥਨ

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਪੌਇਲੀਐਵਰ ਦਾ ਕੀਤਾ ਸਮਰਥਨ

0
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਪੌਇਲੀਐਵਰ ਦਾ ਕੀਤਾ ਸਮਰਥਨ

ਸਟੀਫ਼ਨ ਹਾਰਪਰ ਨੇ ਪਿਅਰ ਪੌਇਲੀਐਵਰ ਨੂੰ ਦੱਸਿਆ ਟੋਰੀਆਂ ਦਾ ਸਹੀ ਨੇਤਾ
ਟਵਿੱਟਰ ’ਤੇ ਸ਼ੇਅਰ ਕੀਤੀ ਵੀਡੀਓ
ਔਟਵਾ, 27 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਜਲਦ ਹੀ ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਹੈ। ਪੈਟ੍ਰਿਕ ਬਰਾਊਨ ਦੇ ਬਾਹਰ ਹੋਣ ਮਗਰੋਂ ਲੀਡਰਸ਼ਿਪ ਦੌੜ ਵਿੱਚ ਹੁਣ 5 ਉਮੀਦਵਾਰ ਬਾਕੀ ਰਹਿ ਗਏ ਨੇ, ਜਿਨ੍ਹਾਂ ਵਿੱਚੋਂ ਪਿਅਰ ਪੌਇਲੀਐਵਰ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ।
ਉੱਧਰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਵੀ ਪਿਅਰ ਪੌਇਲੀਐਵਰ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਲਈ ਸਹੀ ਨੇਤਾ ਦੱਸਿਆ।

ਸਾਬਕਾ ਕੰਜ਼ਰਵੇਟਿਵ ਪੀਐਮ ਸਟੀਫ਼ਨ ਹਾਰਪਰ ਨੇ ਪਾਰਟੀ ਦੀ ਸਿਆਸਤ ਬਾਰੇ ਕਈ ਸਾਲਾਂ ਮਗਰੋਂ ਆਪਣੀ ਚੁੱਪੀ ਤੋੜੀ। ਹਾਲਾਂਕਿ ਟੋਰੀਆਂ ਦਾ ਨੇਤਾ ਚੁਣਨ ਲਈ 2017 ਅਤੇ 2020 ਦੀ ਲੀਡਰਸ਼ਿਪ ਦੌੜ ਵਿੱਚ ਉਹ ਸ਼ਾਮਲ ਨਹੀਂ ਹੋਏ ਸੀ, ਪਰ ਹੁਣ ਜਦੋਂ 2022 ਵਿੱਚ ਕੰਜ਼ਰਵੇਟਿਵ ਪਾਰਟੀ ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਹੈ, ਅਜਿਹੇ ਸਮੇਂ ਸਟੀਫ਼ਨ ਹਾਰਪਰ ਨੇ ਟਵਿੱਟਰ ’ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਪਿਅਰ ਪੌਇਲੀਐਵਰ ’ਤੇ ਭਰੋਸਾ ਜਤਾਇਆ।
ਉਨ੍ਹਾਂ ਨੇ ਕਿਹਾ ਕਿ ਲੀਡਰਸ਼ਿਪ ਦੌੜ ਵਿੱਚ ਪੰਜ ਉਮੀਦਵਾਰ ਸ਼ਾਮਲ ਨੇ, ਪਰ ਇਨ੍ਹਾਂ ਵਿੱਚੋਂ ਉਨ੍ਹਾਂ ਨੂੰ ਸਭ ਤੋਂ ਮਜ਼ਬੂਤ ਅਤੇ ਯੋਗ ਉਮੀਦਵਾਰ ਪੌਇਲੀਐਵਰ ਹੀ ਲਗਦਾ ਹੈ, ਜੋ ਕਿ ਪਾਰਟੀ ਦੀ ਚੰਗੀ ਤਰ੍ਹਾਂ ਵਾਗਡੋਰ ਸੰਭਾਲ ਸਕਦਾ ਹੈ।