ਉਨਟਾਰੀਓ ’ਚ ਜਾਅਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾ ਫ਼ਾਸ਼

ਪੁਲਿਸ ਨੇ ਭਾਰਤੀ ਮੂਲ ਦੇ ਨੌਜਵਾਨ ਸਣੇ 3 ਗ੍ਰਿਫ਼ਤਾਰ ਕੀਤੇ

Video Ad

ਮਾਰਖਮ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਜਾਅਲੀ ਕਰੰਸੀ ਦੇ ਰੈਕਟ ਦਾ ਪਰਦਾ ਫ਼ਾਸ਼ ਕਰਦਿਆਂ ਆਰ.ਸੀ.ਐਮ.ਪੀ. ਨੇ ਭਾਰਤੀ ਮੂਲ ਦੇ ਨੌਜਵਾਨ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 100 ਡਾਲਰ ਮੁੱਲ ਵਾਲੇ ਜਾਅਲੀ ਨੋਟ ਛਾਪੇ ਜਾਣ ਦੀ ਸੂਹ ਮਿਲਣ ’ਤੇ ਆਰ.ਸੀ.ਐਮ.ਪੀ. ਵੱਲੋਂ ਬੀਤੇ ਜੂਨ ਵਿਚ ਪੜਤਾਲ ਆਰੰਭੀ ਗਈ ਅਤੇ ਬਰÇਲੰਗਟਨ, ਮਾਰਖਮ ਤੇ ਬੈਲਵਿਲ ਨਾਲ ਸਬੰਧਤ ਸ਼ੱਕੀਆਂ ਨੂੰ ਕਾਬੂ ਕਰਨ ਸਫ਼ਲ ਰਹੀ।

Video Ad