ਕੈਨੇਡਾ ਵਿਚ ਸਿੱਖਾਂ ਦਾ ਇਤਿਹਾਸ 200 ਸਾਲ ਪੁਰਾਣਾ

ਔਟਵਾ ਸਿੱਖ ਸੋਸਾਇਟੀ ਵੱਲੋਂ ਪੇਸ਼ ਦਸਤਾਵੇਜ਼ਾਂ ਵਿਚ ਦਾਅਵਾ

Video Ad

1809 ਵਿਚ ਕੈਨੇਡਾ ਆਇਆ ਸੀ ਸਿੱਖਾਂ ਦਾ ਪਹਿਲਾ ਜਥਾ

ਔਟਵਾ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਿੱਖਾਂ ਦਾ ਇਤਿਹਾਸ 200 ਸਾਲ ਤੋਂ ਵੱਧ ਪੁਰਾਣਾ ਹੈ ਅਤੇ 1809 ਵਿਚ ਸਿੱਖਾਂ ਦੇ ਪਹਿਲੇ ਜਥੇ ਨੇ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ ਸੀ। ਇਹ ਦਾਅਵਾ ਔਟਵਾ ਸਿੱਖ ਸੋਸਾਇਟੀ ਵੱਲੋਂ ਸਿੱਖ ਇਤਿਹਾਸ ’ਤੇ ਚਾਨਣਾ ਪਾਉਂਦੀ ਪ੍ਰਦਰਸ਼ਨੀ ਵਿਚ ਕੀਤਾ ਗਿਆ ਹੈ ਜੋ ਪੱਕੇ ਤੌਰ ’ਤੇ ਕੈਨੇਡਾ ਦੀ ਕੌਮੀ ਰਾਜਧਾਨੀ ਵਿਚ ਸਥਾਪਤ ਕੀਤੀ ਗਈ ਹੈ।
ਔਟਵਾ ਸਿੱਖ ਸੋਸਾਇਟੀ ਦੇ ਮੈਂਬਰ ਮਨਦੀਪ ਸਿੰਘ ਨੇ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਕਿਹਾ ਕਿ ਬਚਪਨ ਵਿਚ ਜਦੋਂ ਉਹ ਭਾਰਤ ਜਾਂਦਾ ਤਾਂ ਉਥੇ ਲੋਕ ਕਹਿਣ ਲਗਦੇ ਕਿ ਤੂੰ ਭਾਰਤੀ ਨਹੀਂ ਕੈਨੇਡੀਅਨ ਐਂ ਪਰ ਇਥੇ ਵਾਪਸੀ ਮਗਰੋਂ ਕੈਨੇਡੀਅਨ ਹੋਣ ਵਰਗਾ ਮਹਿਸੂਸ ਨਾ ਹੁੰਦਾ।
ਹੁਣ ਜਿਥੇ ਪੰਜਾਬ ਨਾਲ ਸਬੰਧਤ ਇਤਿਹਾਸ ਸਾਡੇ ਕੋਲ ਮੌਜੂਦ ਹੈ, ਉਥੇ ਹੀ ਕੈਨੇਡਾ ਵਿਚ ਸਿੱਖਾਂ ਦੀ 200 ਸਾਲ ਪੁਰਾਣੀ ਹੋਂਦ ਦਰਸਾਉਂਦੇ ਤੱਥ ਵੀ ਮੌਜੂਦ ਹਨ। ਨੇਪੀਅਨ ਦੇ ਗੁਰਦਰਵਾਰਾ ਸਾਹਿਬ ਵਿਚ ਮੌਜੂਦ ਦਸਤਾਵੇਜ਼ਾਂ ਮੁਤਾਬਕ ਕੈਨੇਡਾ ਦਾ ਆਧੁਨਿਕ ਰੂਪ ਸਾਹਮਣੇ ਆਉਣ ਤੋਂ ਪਹਿਲਾਂ ਸਿੱਖ ਇਥੇ ਪਹੁੰਚ ਚੁੱਕੇ ਸਨ।

Video Ad