Home ਅਮਰੀਕਾ ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ

ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ

0
ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ

ਐਚ-1ਬੀ ਵੀਜ਼ਾ ਧਾਰਕਾਂ ਵਾਸਤੇ ਜਲਦ ਲਿਆਂਦੀ ਜਾ ਰਹੀ ਹੈ ਨਵੀਂ ਨੀਤੀ

ਸੈਨ ਫਰਾਂਸਿਸਕੋ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਕਈ ਬਹੁਕੌਮੀ ਕੰਪਨੀਆਂ ਵੱਲੋਂ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਨੂੰ ਵੇਖਦਿਆਂ ਇੰਮੀਗ੍ਰੇਸ਼ਨ ਵਿਭਾਗ ਸਰਗਰਮ ਹੋ ਗਿਆ ਹੈ ਅਤੇ 60 ਦਿਨ ਦੇ ਅੰਦਰ ਨਵੀਂ ਨੌਕਰੀ ਲੱਭਣ ਦੀ ਮਿਆਦ ਜਲਦ ਹੀ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਵੱਡੇ ਪੱਧਰ ’ਤੇ ਛਾਂਟੀ ਦਾ ਸਭ ਤੋਂ ਵੱਧ ਅਸਰ ਭਾਰਤੀਆਂ ’ਤੇ ਪਿਆ ਹੈ ਜੋ ਨਵੀਂ ਨੌਕਰੀ ਦੀ ਭਾਲ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੁਨੇਹੇ ਭੇਜ ਰਹੇ ਹਨ।