ਕੈਨੇਡਾ ਵਿਚ ਮਹਿੰਗਾਈ ਦਰ 6.9 ਫ਼ੀ ਸਦੀ ’ਤੇ ਸਥਿਰ ਰਹੀ

ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਮਾਮੂਲੀ ਤੌਰ ’ਤੇ ਘਟੇ

Video Ad

ਟੋਰਾਂਟੋ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅਕਤੂਬਰ ਦੌਰਾਨ ਮਹਿੰਗਾਈ ਦਰ 6.9 ਫ਼ੀ ਸਦੀ ਦੇ ਪੱਧਰ ’ਤੇ ਸਥਿਰ ਰਹੀ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵੀ ਮਾਮੂਲੀ ਤੌਰ ’ਤੇ ਹੇਠਾਂ ਆਏ। ਤਾਜ਼ਾ ਫਲ, ਸਬਜ਼ੀਆਂ, ਮੀਟ-ਮੱਛੀ ਅਤੇ ਕੌਫੀ-ਚਾਹ ਪੱਤੀ ਦੀਆਂ ਕੀਮਤਾਂ ਸਤੰਬਰ ਦੇ ਮੁਕਾਬਲੇ ਹੇਠਾਂ ਆਈਆਂ ਪਰ ਦੂਜੇ ਪਾਸੇ ਲੌਬਲੌਜ਼ ਵਰਗੀ ਵੱਡੀ ਗਰੌਸਰੀ ਕੰਪਨੀ ਦੇ ਮੁਨਾਫ਼ੇ ਵਿਚ 30 ਫ਼ੀ ਸਦੀ ਵਾਧਾ ਲੋਕਾਂ ਦਾ ਮੂੰਹ ਚਿੜ੍ਹਾ ਰਿਹਾ ਸੀ। ਸਟੈਟਿਸਟਿਕਸ ਕੈਨੇਡਾ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਤੇਲ ਕੀਮਤਾਂ ਵਿਚ ਵਾਧਾ ਮਹਿੰਗਾਈ ਦਰ ਹੇਠਾਂ ਜਾਣ ਦੇ ਰਾਹ ਵਿਚ ਅੜਿੱਕਾ ਬਣਿਆ।

Video Ad