ਅਮਰੀਕਾ ਦੀ ਸੰਸਦ ’ਚ ਗੂੰਜਿਆ 1984 ਦੇ ਸਿੱਖ ਕਤਲੇਆਮ ਦਾ ਮੁੱਦਾ

ਡੈਮੋਕ੍ਰੈਟਿਕ ਪਾਰਟੀ ਵੱਲੋਂ ਪੀੜਤ ਪਰਵਾਰਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ

Video Ad

ਨਿਊ ਜਰਸੀ ਤੋਂ ਸੰਸਦ ਮੈਂਬਰ ਨੇ ਕਿਹਾ, ਸਿੱਖਾਂ ਵੱਲੋਂ ਪਾਏ ਯੋਗਦਾਨ ਦੇ ਸ਼ੁਕਰਗਜ਼ਾਰ ਹਾਂ

ਵਾਸ਼ਿੰਗਟਨ, 18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : 1984 ਦੇ ਸਿੱਖ ਕਤਲੇਆਮ ਦਾ ਮੁੱਦਾ ਅਮਰੀਕੀ ਸੰਸਦ ਵਿਚ ਗੂੰਜਿਆ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਡੌਨਲਡ ਨੌਰਕ੍ਰੌਸ ਨੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਪੀੜਤ ਪਰਵਾਰਾਂ ਨਾਲ ਇਕਜੁਟਤਾ ਦਾ ਇਜ਼ਹਾਰ ਕਰਦਿਆਂ ਪਹਿਲੀ ਨਵੰਬਰ ਤੋਂ 3 ਨਵੰਬਰ ਤੱਕ ਵਾਪਰੇ ਘਟਨਾਕ੍ਰਮ ਨੂੰ ਘਿਨਾਉਣਾ ਕਰਾਰ ਦਿਤਾ। ਨੌਰਕ੍ਰਾਸ ਨੇ ਕਿਹਾ ਕਿ ਉਹ ਸਿੱਖ ਭੈਣ-ਭਰਾਵਾਂ ਦੇ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਅਮਰੀਕਾ ਦੀ ਸਭਿਆਚਾਰਕ, ਵਿਦਿਅਕ, ਆਰਥਿਕ ਅਤੇ ਧਾਰਮਿਕ ਖੁਸ਼ਹਾਲੀ ਵਿਚ ਯੋਗਦਾਨ ਪਾਇਆ।

Video Ad