
ਲਿਬਰਲ ਸਰਕਾਰ ਨੇ ਦਿਤੇ 100 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਕੰਮ
ਔਟਵਾ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਸਲਾਹਕਾਰ ਫਰਮ ਮਕਿਨਜ਼ੀ ਨੂੰ ਇਕ ਮਗਰੋਂ ਇਕ 23 ਠੇਕੇ ਅਲਾਟ ਕਰਨ ਅਤੇ ਫਿਰ ਇਨ੍ਹਾਂ ਦੀ ਕੀਮਤ ਘਟਾ ਕੇ ਪੇਸ਼ ਕਰਨ ਦਾ ਮਸਲਾ ਕੈਨੇਡੀਅਨ ਸਿਆਸਤ ਵਿਚ ਤਰਥੱਲੀ ਮਚਾ ਸਕਦਾ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ 2015 ਵਿਚ ਲਿਬਰਲ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਮਕਿਨਜ਼ੀ ਨੂੰ 10 ਕਰੋੜ ਡਾਲਰ ਤੋਂ ਵੱਧ ਮੁੱਲ ਦੇ ਠੇਕੇ ਮਿਲੇ ਜਦਕਿ ਸਰਕਾਰੀ ਖਾਤਿਆਂ ਵਿਚ ਇਨ੍ਹਾਂ ਦੀ ਕੀਮਤ 6.6 ਕਰੋੜ ਡਾਲਰ ਦਿਖਾਈ ਗਈ।