ਅਮਰੀਕਾ-ਕੈਨੇਡਾ ਦੇ ਜਾਅਲੀ ਵੀਜ਼ੇ ਲਾਉਣ ਵਾਲੇ ਗਿਰੋਹ ਦਾ ਸਰਗਣਾ ਕਾਬੂ

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ

Video Ad

ਕੌਮਾਂਤਰੀ ਇੰਮੀਗ੍ਰੇਸ਼ਨ ਰੈਕਟ ਰਾਹੀਂ ਦਰਜਨਾਂ ਲੋਕਾਂ ਤੋਂ ਠੱਗੇ ਲੱਖਾਂ ਰੁਪਏ

ਨਵੀਂ ਦਿੱਲੀ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ-ਕੈਨੇਡਾ ਸਣੇ ਵੱਖ ਵੱਖ ਮੁਲਕਾਂ ਦੇ ਜਾਅਲੀ ਵੀਜ਼ੇ ਲਾ ਕੇ ਕਰੋੜਾਂ ਰੁਪਏ ਠੱਗਣ ਵਾਲੇ ਗਿਰੋਹ ਦਾ ਸਰਗਣਾ ਆਖਰਕਾਰ ਪੁਲਿਸ ਦੇ ਅੜਿੱਕੇ ਆ ਗਿਆ ਹੈ। ਕੌਮਾਂਤਰੀ ਇੰਮੀਗ੍ਰੇਸ਼ਨ ਰੈਕਟ ਵਿਚ ਲੋੜੀਂਦੇ ਮਨਜੀਤ ਉਰਫ ਬੱਕੂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤਾ ਗਿਆ। ‘ਇੰਡੀਆ ਟੁਡੇ’ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਏਜੰਟਾਂ ਵੱਲੋਂ ਲੋਕਾਂ ਨੂੰ ਘੱਟ ਖਰਚੇ ’ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂ.ਕੇ ਵਰਗੇ ਮੁਲਕਾਂ ਵਿਚ ਭੇਜਣ ਦਾ ਲਾਲਚ ਦਿਤਾ ਜਾਂਦਾ ਅਤੇ ਬਣਦੀ ਰਕਮ ਲੈ ਕੇ ਉਨ੍ਹਾਂ ਦੇ ਪਾਸਪੋਰਟ ’ਤੇ ਜਾਅਲੀ ਵੀਜ਼ਾ ਲਾ ਦਿੰਦੇ।

Video Ad