ਫ਼ਿਲਮ ‘ਭੂਲ ਭੁਲੱਈਆ-2’ ਨੇ ਕੀਤੀ ਬੰਪਰ ਕਮਾਈ

ਮੁੰਬਈ, 12 ਜੂਨ (ਹਮਦਰਦ ਨਿਊਜ਼ ਸਰਵਿਸ) : ਕਾਰਤਿਕ ਆਰੀਅਨ ਦੀ ਫਿਲਮ ‘ਭੂਲ ਭੁਲੱਈਆ-2’ ਬੰਪਰ ਕਮਾਈ ਕਰ ਰਹੀ ਹੈ। ਇਹ ਫ਼ਿਲਮ ਹੁਣ ਚੌਥੇ ਹਫਤੇ ’ਚ ਦਾਖਲ ਹੋ ਗਈ ਹੈ, ਪਰ ਕਮਾਈ ਦੇ ਮਾਮਲੇ ’ਚ ਅਜੇ ਵੀ ਪਿੱਛੇ ਨਹੀਂ ਹੱਟ ਰਹੀ।

Video Ad

ਫਿਲਮ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਜਲਦ ਹੀ ਅਕਸ਼ੈ ਕੁਮਾਰ ਦੀ ਵੱਡੇ ਬਜਟ ਦੀ ਫਿਲਮ ਸਮਰਾਟ ਪ੍ਰਿਥਵੀਰਾਜ ਨੂੰ ਖਾਣ ਜਾ ਰਹੀ ਹੈ। ‘ਭੂਲ ਭੁਲੱਈਆ-2’ ਦੇ ਚੌਥੇ ਸ਼ੁੱਕਰਵਾਰ ਅਤੇ ਸਮਰਾਟ ਪ੍ਰਿਥਵੀਰਾਜ ਦੇ ਦੂਜੇ ਸ਼ੁੱਕਰਵਾਰ ਦੀ ਕਮਾਈ ਲਗਭਗ ਬਰਾਬਰ ਹੈ।

ਸਮਰਾਟ ਪ੍ਰਿਥਵੀਰਾਜ ਨੇ 10 ਜੂਨ ਨੂੰ 1.70 ਕਰੋੜ ਦੀ ਕਮਾਈ ਕੀਤੀ, ਜਦੋਂ ਕਿ ਭੂਲ ਭੁਲਾਇਆ 2 ਨੇ 1.56 ਕਰੋੜ ਦੀ ਕਮਾਈ ਕੀਤੀ।
ਤੀਜੇ ਹਫਤੇ ’ਚ ਫਿਲਮ ਦੀ ਕਮਾਈ 1 ਕਰੋੜ ’ਤੇ ਆ ਗਈ ਹੈ, ਇਸ ਤੋਂ ਪਹਿਲਾਂ ’ਭੂਲ ਭੁਲਾਈਆ 2’ ਨੇ ਹੁਣ ਤੱਕ ਕਦੇ ਵੀ ਦੋ ਕਰੋੜ ਤੋਂ ਘੱਟ ਦਾ ਅੰਕੜਾ ਨਹੀਂ ਛੂਹਿਆ ਸੀ।

‘ਭੂਲ ਭੁਲੱਈਆ-2’ ਦਾ ਨੈੱਟ ਕਲੈਕਸ਼ਨ ਸ਼ੁੱਕਰਵਾਰ ਨੂੰ 164.71 ਕਰੋੜ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦੁਨੀਆ ਭਰ ’ਚ ਕੁਲ ਕੁਲੈਕਸ਼ਨ 231.87 ਕਰੋੜ ਰੁਪਏ ਰਹੀ। ਫਿਲਮ ਦੇ ਤੀਜੇ ਹਫਤੇ ਦਾ ਕਲੈਕਸ਼ਨ ਇਸ ਤਰ੍ਹਾਂ ਹੈ।

Video Ad