ਕੈਨੇਡਾ ’ਚ 211 ’ਤੇ ਪੁੱਜੀ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ

ਕਿਊਬੈਕ ਦੇ ਨਾਲ-ਨਾਲ ਉਨਟਾਰੀਓ ’ਚ ਤੇਜ਼ੀ ਨਾਲ ਵਧੇ ਕੇਸ

Video Ad

ਔਟਵਾ, 23 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਕੋਰੋਨਾ ਦੇ ਨਾਲ-ਨਾਲ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਬਲਿਕ ਹੈਲਥ ਏਜੰਸੀ ਮੁਤਾਬਕ ਹੁਣ ਤੱਕ 211 ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਨੇ। ਕਿਊਬੈਕ ਸੂਬੇ ਦੇ ਨਾਲ-ਨਾਲ ਉਨਟਾਰੀਓ ਵਿੱਚ ਵੀ ਇਸ ਬਿਮਾਰੀ ਦੇ ਕੇਸਾਂ ਦੀ ਗਿਣਤੀ ’ਚ ਤੇਜ਼ ਵਾਧਾ ਦੇਖਣ ਨੂੰ ਮਿਲਿਆ।

ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ (ਪੀਐਚਏਸੀ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ਭਰ ਵਿੱਚ ਮੌਂਕੀਪੌਕਸ ਦੇ 211 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿੱਚ ਕਿਊਬੈਕ ਦੇ ਸਭ ਤੋਂ ਵੱਧ 171 ਮਾਮਲੇ ਸ਼ਾਮਲ ਹਨ।
ਇਸ ਤੋਂ ਇਲਾਵਾ ਉਨਟਾਰੀਓ ਸੂਬੇ ਵਿੱਚ ਵੀ 10 ਹੋਰ ਨਵੇਂ ਕੇਸਾਂ ਦੇ ਵਾਧੇ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 33 ’ਤੇ ਪਹੁੰਚ ਗਈ।
ਸੂਬੇ ਦੇ 10 ਨਵੇਂ ਕੇਸ ਇਕੱਲੇ ਟੋਰਾਂਟੋ ਸ਼ਹਿਰ ਵਿੱਚੋਂ ਸਾਹਮਣੇ ਆਏ। ਇਸ ਤੋਂ ਇਲਾਵਾ ਅਲਬਰਟਾ ਵਿੱਚ ਹੁਣ ਤੱਕ 5 ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਮਾਮਲੇ ਸਾਹਮਣੇ ਆ ਚੁੱਕੇ ਨੇ।

Video Ad