ਕੈਨੇਡਾ ’ਚ 1379 ’ਤੇ ਪੁੱਜੀ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ

ਉਨਟਾਰੀਓ ’ਚੋਂ ਮਿਲ ਰਹੇ ਨੇ ਸਭ ਤੋਂ ਵੱਧ ਕੇਸ

Video Ad

ਔਟਵਾ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਗਰੋਂ ਕੈਨੇਡਾ ਵਿੱਚ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਂਕਿ ਇਹ ਬਿਮਾਰੀ ਕੋਰੋਨਾ ਜਿੰਨੀ ਤੇਜ਼ੀ ਨਾਲ ਨਹੀਂ ਫੈਲੀ, ਪਰ ਇਸ ਦੇ ਮਰੀਜ਼ਾਂ ਦਾ ਅੰਕੜਾ ਹੁਣ 1379 ’ਤੇ ਪੁੱਜ ਚੁੱਕਾ ਹੈ।
ਕੇਸਾਂ ਦੇ ਮਾਮਲੇ ਵਿੱਚ ਉਨਟਾਰੀਓ ਸੂਬਾ ਸਭ ਤੋਂ ਅੱਗੇ ਚੱਲ ਰਿਹਾ ਹੈ, ਜਿੱਥੇ ਇਸ ਬਿਮਾਰੀ ਦੇ ਹੁਣ ਤੱਕ 667 ਮਰੀਜ਼ ਮਿਲ ਚੁੱਕੇ ਨੇ।
ਕੈਨੇਡਾ ਦੀ ਹੈਲਥ ਏਜੰਸੀ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ ਮੌਂਕੀਪੌਕਸ ਦੇ 1379 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Video Ad