Home ਅਮਰੀਕਾ ਅਮਰੀਕਾ ’ਚ ਗਰਭਪਾਤ ਸਮਰਥਕ ਇੱਕ ਹੋਰ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ

ਅਮਰੀਕਾ ’ਚ ਗਰਭਪਾਤ ਸਮਰਥਕ ਇੱਕ ਹੋਰ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ

0
ਅਮਰੀਕਾ ’ਚ ਗਰਭਪਾਤ ਸਮਰਥਕ ਇੱਕ ਹੋਰ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ

ਜੋਅ ਬਾਇਡਨ ਨੇ ਦੂਜੇ ਬਿਲ ’ਤੇ ਵੀ ਕੀਤੇ ਸਾਈਨ

ਵਾਸ਼ਿੰਗਟਨ, 4 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਗਰਭਪਾਤ ਅਧਿਕਾਰ ਦੀ ਰਾਖੀ ਕਰਨ ਵਾਲੇ ਦੂਜੇ ਬਿਲ ’ਤੇ ਵੀ ਸਾਈਨ ਕਰ ਦਿੱਤੇ। ਇਸ ਬਿਲ ਦੇ ਲਾਗੂ ਹੋਣ ’ਤੇ ਕੇਂਦਰੀ ਸਿਹਤ ਵਿਭਾਗ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਗਰਭਪਾਤ ਲਈ ਦੂਜੇ ਸੂਬਿਆਂ ਦੀ ਯਾਤਰਾ ਕਰਨ ਵਾਲੀਆਂ ਔਰਤਾਂ ਦੀ ਮਦਦ ਲਈ ਮੈਡੀਕਲ ਫੰਡ ਦੀ ਵਰਤੋਂ ਕਰ ਸਕੇਗਾ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸੇ ਤਰ੍ਹਾਂ ਪਹਿਲੇ ਬਿਲ ’ਤੇ ਬੀਤੇ ਜੁਲਾਈ ਮਹੀਨੇ ਵਿੱਚ ਸਾਈਨ ਕੀਤੇ ਸਨ। ਇਸ ਦਾ ਮਕਸਦ ਸੁਪਰੀਮ ਕੋਰਟ ਦੇ ਦੇਸ਼ ਭਰ ਵਿੱਚ ਗਰਭਪਾਤ ਦੇ ਸੰਵਿਧਾਨਕ ਅਧਿਕਾਰ ’ਤੇ ਰੋਕ ਲਾਉਣ ਤੋਂ ਪ੍ਰੇਸ਼ਾਨ ਮਹਿਲਾਵਾਂ ਨੂੰ ਰਾਹਤ ਦਿਵਾਉਣਾ ਸੀ।
ਹਾਲਾਂਕਿ ਇਸ ਦੂਜੇ ਕਾਨੂੰਨ ਦਾ ਵੀ ਜ਼ਿਆਦਾ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਅਮਰੀਕੀ ਰਾਜਾਂ ਵਿੱਚ ਜਿੱਥੇ ਰਿਪਬਲੀਕਨ ਸੱਤਾ ਵਿੱਚ ਹਨ, ਉਹ ਗਰਭਪਾਤ ’ਤੇ ਪਾਬੰਦੀਆਂ ਹੋਰ ਸਖਤ ਕਰਦੇ ਜਾ ਰਹੇ ਨੇ। ਇਸ ਨਾਲ ਸਬੰਧਤ ਦਵਾਈਆਂ ’ਤੇ ਰੋਕ ਲਾਈ ਜਾ ਰਹੀ ਹੈ ਅਤੇ ਇਨ੍ਹਾਂ ਸੇਵਾਵਾਂ ਲਈ ਫੰਡ ਮਿਲਣਾ ਮੁਸ਼ਕਲ ਹੋ ਗਿਆ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਹੀ ਕੰਸਾਸ ਵਿੱਚ ਵੋਟਰਾਂ ਨੇ ਰਾਜ ਦੇ ਸੰਵਿਧਾਨ ’ਚੋਂ ਗਰਭਪਾਤ ਦੀ ਰਾਖੀ ਕਰਨ ਵਾਲੇ ਕਾਨੂੰਨ ਨੂੰ ਹਟਾਉਣ ਦਾ ਪ੍ਰਸਤਾਵ ਨਕਾਰ ਦਿੱਤਾ ਸੀ।