ਸਾਊਥ ਸਰੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਮੁਕੰਮਲ

ਦੋ ਪੰਜਾਬੀਆਂ ਸਣੇ ਕੁੱਲ 5 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ
ਸਰੀ, 21 ਅਗਸਤ (ਹਮਦਰਦ ਨਿਊਜ਼ ਸਰਵਿਸ) :
ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ ਸਾਊਥ ਵਿਧਾਨ ਸਭਾ ਸੀਟ ਲਈ 10 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ।
ਇਲੈਕਸ਼ਨ ਬੀ.ਸੀ. ਮੁਤਾਬਕ ਇਨ੍ਹਾਂ ਚੋਣਾਂ ਲਈ ਦੋ ਪੰਜਾਬੀਆਂ ਸਣੇ ਕੁੱਲ 5 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਨੇ। ਇਹ ਸਾਰੇ ਉਮੀਦਵਾਰ ਰਜਿਸਟਰਡ ਸਿਆਸੀ ਪਾਰਟੀਆਂ ਵੱਲੋਂ ਚੋਣ ਲੜਨਗੇ। ਸਾਰਿਆਂ ਦਾ ਅੱਛਾ-ਰਸੂਖ ਹੋਣ ਦੇ ਚਲਦਿਆਂ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਐ।
ਬੀ.ਸੀ. ਇਲੈਕਸ਼ਨ ਅਨੁਸਾਰ ਸਰੀ ਸਾਊਥ ਦੀਆਂ ਜ਼ਿਮਨੀ ਚੋਣਾਂ ਲਈ ਦੋ ਮਰਦ ਅਤੇ ਤਿੰਨ ਮਹਿਲਾ ਉਮੀਦਵਾਰਾਂ ਸਣੇ ਕੁੱਲ ਪੰਜ ਉਮੀਦਵਾਰ ਚੋਣ ਅਖਾੜੇ ਵਿੱਚ ਉੱਤਰ ਚੁੱਕੇ ਨੇ।
ਸੋ ਇਸ ਤਰ੍ਹਾਂ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਐ ਅਤੇ ਚੋਣ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਹੁਣ 10 ਸਤੰਬਰ ਨੂੰ ਵੋਟਿੰਗ ਹੋਵੇਗੀ, ਜਿਸ ਤੋਂ ਬਾਅਦ ਸਾਊਥ ਸਰੀ ਹਲਕੇ ਨੂੰ ਨਵਾਂ ਵਿਧਾਇਕ ਮਿਲ ਜਾਵੇਗਾ।

Video Ad
Video Ad