
ਸੀ.ਆਰ.ਏ. ਰਾਹੀਂ ਦਾਖ਼ਲ ਕੀਤੀ ਜਾ ਸਕਦੀ ਹੈ ਅਰਜ਼ੀ
ਔਟਵਾ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਦੰਦਾਂ ਦੇ ਸਸਤੇ ਇਲਾਜ ਲਈ ਕੈਨੇਡਾ ਵਾਸੀ ਅੱਜ ਤੋਂ ਅਰਜ਼ੀਆਂ ਦਾਖਲ ਕਰ ਸਕਦੇ ਹਨ ਅਤੇ 12 ਦਸੰਬਰ ਤੋਂ ਘੱਟ ਆਮਦਨ ਵਾਲੇ ਕਿਰਾਏਦਾਰ ਇਕਮੁਸ਼ਤ ਆਰਥਿਕ ਸਹਾਇਤਾ ਵਾਸਤੇ ਬਿਨੈ ਕਰ ਸਕਣਗੇ। ਕੈਨੇਡਾ ਰੈਵੇਨਿਊ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਯੋਗ ਬਿਨੈਕਾਰ ਸਿਰਫ਼ ਕੁਝ ਮਿੰਟਾਂ ਵਿਚ ਦੰਦਾਂ ਦੇ ਸਸਤੇ ਇਲਾਜ ਵਾਲੀ ਅਰਜ਼ੀ ਮੁਕੰਮਲ ਕਰ ਸਕਦੇ ਹਨ।