
ਯੂਕੋਨ ਦੇ 10ਵੇਂ ਪ੍ਰੀਮੀਅਰ ਬਣੇ ਰੰਜ ਪਿੱਲਾਈ
ਵਾਈਟ ਹੌਰਸ, 17 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਉੱਜਲ ਦੁਸਾਂਝ ਮਗਰੋਂ ਕੈਨੇਡਾ ਨੂੰ ਭਾਰਤੀ ਮੂਲ ਦਾ ਦੂਜਾ ਪ੍ਰੀਮੀਅਰ ਮਿਲ ਗਿਆ ਏ। ਰੰਜ ਪਿੱਲਾਈ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਯੂਕੋਨ ਦੇ 10ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕ ਲਈ ਐ। ਇਸ ਤੋਂ ਪਹਿਲਾਂ ਉੱਜਲ ਦੁਸਾਂਝ ਕੈਨੇਡਾ ਦੇ ਭਾਰਤੀ ਮੂਲ ਦੇ ਪਹਿਲੇ ਪ੍ਰੀਮੀਅਰ ਬਣੇ ਸੀ। ਉਨ੍ਹਾਂ ਨੂੰ ਇਸ ਦੇਸ਼ ਦਾ ਪਹਿਲਾ ਪੰਜਾਬੀ ਪ੍ਰੀਮੀਅਰ ਬਣਨ ਦਾ ਵੀ ਮਾਣ ਹਾਸਲ ਐ।