Home ਮੰਨੋਰੰਜਨ “ਗ਼ਦਰੀ ਬਾਬੇ ” ਟਰੈਕ ਦੀ ਸ਼ੂਟਿੰਗ ਹੋਈ ਮੁਕੰਮਲ

“ਗ਼ਦਰੀ ਬਾਬੇ ” ਟਰੈਕ ਦੀ ਸ਼ੂਟਿੰਗ ਹੋਈ ਮੁਕੰਮਲ

0
“ਗ਼ਦਰੀ ਬਾਬੇ ” ਟਰੈਕ ਦੀ ਸ਼ੂਟਿੰਗ ਹੋਈ ਮੁਕੰਮਲ

ਨਿਊਯਾਰਕ, 8 ਅਗਸਤ (ਰਾਜ ਗੋਗਨਾ )— ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਇਸ ਵਾਰ ਆਜ਼ਾਦੀ ਦਿਵਸ ਤੇ ਆਜ਼ਾਦੀ ਘੁਲਾਟੀਏ, ਮਹਾਨ ਸ਼ਹੀਦਾਂ , ਗਦਰੀ ਬਾਬਿਆਂ ਨੂੰ ਆਪਣੇ “ਗ਼ਦਰੀ ਬਾਬੇ ” ਦੇ ਨਵੇਂ ਟਰੈਕ ਰਾਹੀਂ ਸ਼ਰਧਾਂਜਲੀ ਭੇਂਟ ਕਰਨਗੇ।ਗਾਇਕ ਸ਼ੇਰਪੁਰੀ ਦੇ ਨਾਲ ਫ਼ੋਨ ਵਾਰਤਾ ਤੇ ਜਾਣਕਾਰੀ ਦੇ ਮੁਤਾਬਕ ਉਹਨਾਂ ਦੱਸਿਆ ਕਿ ਇਸ ਟਰੈਕ ਨੂੰ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਜੀ ਨੇ ਬਹੁਤ ਹੀ ਖੂਬਸੂਰਤ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਮਿਊਜ਼ਿਕ ਦੀਆਂ ਮਿੱਠੀਆਂ ਧੁਨਾਂ ਨਾਲ ਸਿੰਗਾਰਿਆ ਹੈ। ਇਸ ਟ੍ਰੈਕ ਨੂੰ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੋਂ ਕੈਮਰਾਮੈਨ ਗੁਰਜੀਤ ਖੋਖਰ ਦੀ ਮਿਹਨਤ ਸਦਕਾ ਸੂਟ ਤੇ ਐਡਿਟ ਕੀਤਾ ਜਾ ਰਿਹਾ ਹੈ। ਸ਼ੂਟਿੰਗ ਦੌਰਾਨ ਗਾਇਕ ਬਲਵੀਰ ਸ਼ੇਰਪੁਰੀ, ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ, ਕੈਮਰਾਮੈਨ ਗੁਰਜੀਤ ਖੋਖਰ,ਵੈਦ ਗੁਰਮੇਜ ਸਿੰਘ ਕੁਹਾੜ, ਰਣਜੀਤ ਦੋਧਰ, ਸੁਖਰਾਜ ਸੁੱਖਾ, ਆਦਿ ਮੌਜੂਦ ਸਨ। ਇਹ ਟਰੈਕ ਨਿਰਵੈਲ ਮਾਲੂਪੂਰੀ ਜੀ ਦੀ ਪੇਸ਼ਕਾਰੀ ਅਤੇ ਸਾਂਝਾ ਟੀਵੀ ਕੈਨੇਡਾ ਦੇ ਬੈਨਰ ਹੇਠ ਯੂ ਟਿਊਬ ਸੋਸ਼ਲ ਮੀਡੀਆ ਤੇ ਜਲਦੀ ਰੀਲੀਜ਼ ਕੀਤਾ ਜਾਵੇਗਾ। ਏਥੇ ਇਹ ਵੀ ਜ਼ਿਕਰਯੋਗ ਹੈ ਕਿ ਗਾਇਕ ਬਲਵੀਰ ਸ਼ੇਰਪੁਰੀ “ਬਚਾ ਲੳ ਵਾਤਾਵਰਨ”,ਹਾਲਾਤ ਏ ਪੰਜਾਬ ਅਤੇ ਪੱਗ ਆਦਿ ਸਿੰਗਲ ਟ੍ਰੈਕਾਂ ਨਾਲ ਪੂਰੀ ਚਰਚਾ ਵਿਚ ਹੈ।