ਪੰਜਾਬੀ ਫਿਲਮ ‘ਕਤਲਗਾਹ’ ਦੀ ਸ਼ੂਟਿੰਗ ਸ਼ੁਰੂ

ਫਿਲਮ ਸ਼ਰੋਤਿਆਂ ਨੂੰ ਚੰਗਾ ਸੁਨੇਹਾ ਦੇਵੇਗੀ- ਦੇਵੀ ਸ਼ਰਮਾ

Video Ad

ਮਾਨਸਾ, 27 ਜੁਲਾਈ (ਬਿਕਰਮ ਵਿੱਕੀ):ਪ੍ਰੋਊਡ ਪੰਜਾਬੀ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਫਿਲਮ ‘ਕਤਲਗਾਹ’ ਦੀ ਸ਼ੂਟਿੰਗ ਅੱਜ ਕੱਲ੍ਹ ਮਾਨਸਾ ਜਿਲ੍ਹੇ ਦੇ ਆਸ ਪਾਸ ਚੱਲ ਰਹੀ ਹੈ। ਜਾਣਕਾਰੀ ਦਿੰਦਿਆਂ ਫਿਲਮ ਦੇ ਨਿਰਦੇਸ਼ਕ ਦੇਵੀ ਸ਼ਰਮਾ ਨੇ ਦੱਸਿਆਂ ਕਿ ਫਿਲਮ ਦੇ ਡਾਇਰੈਕਟਰ ਪ੍ਰੇਰਕ ਸ਼ਰਮਾ ਹਨ, ਅਤੇ ਫਿਲਮ ਦੀ ਸਟੋਰੀ ਲੇਖਕ ਬਲਰਾਜ ਮਾਨ ਵੱਲੋਂ ਇਕ ਨਿਵੇਕਲੇ ਵਿਸੇ ਨੂੰ ਛੂਹਿਆਂ ਗਿਆ ਹੈ।
ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਗੁਰ ਰੰਧਾਵਾ, ਪ੍ਰੀਤ ਸੋਢੀ, ਸ਼ਹਿਨਾਜ਼ ਅਲੀ, ਬਲਰਾਜ ਮਾਨ , ਮਹਿੰਦਰ ਮਾਨਸਾ ਅਤੇ ਅੰਮ੍ਰਿਤ ਸੰਤੋਜ ਹਨ।
ਇਹ ਫਿਲਮ ਦੇਵੀ ਸ਼ਰਮਾ ਦੀ ਟੀਮ ਦੁਆਰਾ ਬਣਾਈ ਜਾ ਰਹੀ ਹੈ। ਫਿਲਮ ਦੇ ਪ੍ਰੋਡਿਊਸ ਪ੍ਰੋਊਡ ਪੰਜਾਬੀ ਫ਼ਿਲਮਜ਼ ਹਨ। ਦੇਵੀ ਸ਼ਰਮਾ ਵੱਲੋ ਬਹੁਤ ਵਧੀਆ ਉਪਰਾਲਾ ਹੈ ਕਿ ਉਹ ਮਾਨਸਾ ਦੇ ਪੁਰਾਣੇ ਥਿਏਟਰ ਦੇ ਕਲਾਕਾਰਾ ਨੂੰ ਫਿਲਮਾ ‘ਚ ਲੈ ਕੇ ਉਤਸ਼ਾਹਿਤ ਕਰ ਰਹੇ ਹਨ।

Video Ad