ਕੈਨੇਡਾ ਬੈਠੀ ਭੈਣ ਨੇ ਪਛਾਣ ਲਿਆ 75 ਸਾਲਾਂ ਤੋਂ ਵਿਛੜਿਆ ਭਰਾ

ਦੇਸ਼ ਦੀ ਵੰਡ ਸਮੇਂ ਵਿਛੜੇ ਭਰਾ ਨੂੰ ਮਿਲਣ ਪਾਕਿਸਤਾਨ ਪੁੱਜੀ ਭੈਣ

Video Ad

ਭੈਣ-ਭਰਾ ਨੇ ਮਿਲ ਕੇ ਕਿਵੇਂ ਯਾਦ ਕੀਤੀਆਂ ਬਚਪਨ ਦੀਆਂ ਯਾਦਾਂ

ਪਾਕਿਸਤਾਨ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

ਪਿੰਡ ਦੇ ਨੰਬਰਦਾਰ ਨੇ ਆਪਣਾ ਪੁੱਤ ਬਣਾ ਕੇ ਪਾਲ਼ਿਆ ਮਨਮੋਹਨ ਸਿੰਘ

ਅਬਦੁਲ ਖਾਲਿਕ ਰੱਖ ਦਿੱਤਾ ਸੀ ਮਨਮੋਹਨ ਸਿੰਘ ਦਾ ਨਾਮ

ਲਾਹੌਰ, 13 ਨਵੰਬਰ (ਸ਼ਾਹ) : ਦੇਸ਼ ਦੇ ਬਟਵਾਰੇ ਦੌਰਾਨ ਅਨੇਕਾਂ ਲੋਕ ਆਪਣਿਆਂ ਤੋਂ ਵਿਛੜ ਗਏ ਸਨ, ਜਿਨ੍ਹਾਂ ਵਿਚੋਂ ਕੁੱਝ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਅਤੇ ਕੁੱਝ ਭਾਰਤ ਵਾਲੇ ਪਾਸੇ ਰਹਿ ਗਏ, ਪਰ ਰੱਬ ਦੇ ਰੰਗ ਦੇਖੋ ਬਹੁਤ ਸਾਰੇ ਲੋਕ ਇੰਨੇ ਲੰਬੇ ਅਰਸੇ ਮਗਰੋਂ ਵੀ ਆਪਣੇ ਵਿਛੜੇ ਭੈਣ ਭਰਾਵਾਂ ਨੂੰ ਮਿਲ ਰਹੇ ਨੇ। ਅਜਿਹਾ ਹੀ ਇਕ ਮਾਮਲਾ ਪਾਕਿਸਤਾਨ ਸਥਿਤ ਮੰਡੀ ਬੂਰੇ ਵਾਲਾ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਵਾਇਰਲ ਵੀਡੀਓ ਨੇ 82 ਸਾਲਾ ਮਨਮੋਹਨ ਸਿੰਘ ਨੂੰ 75 ਸਾਲਾਂ ਤੋਂ ਵਿਛੜੀ ਆਪਣੀ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲਾ ਦਿੱਤਾ।
ਇਹ ਤਸਵੀਰਾਂ ਪਾਕਿਸਤਾਨ ’ਚ ਮੰਡੀ ਬੂਰੇਵਾਲੇ ਦੇ ਇਕ ਪਿੰਡ ਦੀਆਂ ਨੇ, ਜਿੱਥੋਂ ਦੇ ਰਹਿਣ ਵਾਲੇ ਅਬਦੁਲ ਖਾਲਿਕ ਨੇ 1947 ਦੇ ਵਿਛੜੇ ਲੋਕਾਂ ਦੇ ਮੇਲ ਮਿਲਾਪ ਹੋਣ ਦੀਆਂ ਵੀਡੀਓਜ਼ ਦੇਖ ਕੇ ਆਪਣੀ ਵੀ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਤਾਂ ਜੋ ਉਸ ਨੂੰ ਵੀ ਉਸ ਦੇ ਆਪਣੇ ਪਛਾਣ ਸਕਣ ਕਿਉਂਕਿ ਉਹ ਵੀ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਵਿਚ ਹੀ ਰਹਿ ਗਿਆ ਸੀ ਅਤੇ ਉਸ ਦਾ ਨਾਮ ਮਨਮੋਹਨ ਸਿੰਘ ਹੁੰਦਾ ਸੀ। ਅਬਦੁਲ ਦੀ ਇਸ ਵੀਡੀਓ ਨੂੰ ਦੇਖ ਕੈਨੇਡਾ ਵਿਚ ਰਹਿ ਰਹੀ ਉਨ੍ਹਾਂ ਦੀ ਭੈਣ ਨਿਰਮਲ ਕੌਰ ਨੇ ਝੱਟ ਆਪਣੇ 75 ਸਾਲਾਂ ਤੋਂ ਵਿਛੜੇ ਹੋਏ ਭਰਾ ਨੂੰ ਪਛਾਣ ਲਿਆ। ਇਸ ਮਗਰੋਂ ਨਿਰਮਲ ਕੌਰ ਤੁਰੰਤ ਕੈਨੇਡਾ ਤੋਂ ਆਪਣੇ ਪਤੀ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਪਾਕਿਸਤਾਨ ਪੁੱਜੀ ਅਤੇ ਆਪਣੇ ਭਰਾ ਨਾਲ ਮੁਲਾਕਾਤ ਕੀਤੀ।

Video Ad