
ਅਮਰੀਕਾ ’ਚ ਹੁਣ ਤੱਕ 18 ਲੋਕਾਂ ਦੀ ਗਈ ਜਾਨ, ਸੈਂਕੜੇ ਉਡਾਣਾਂ ਰੱਦ
ਔਟਵਾ/ਵਾਸ਼ਿੰਗਟਨ, 25 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਤੇ ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਨੇ ਕਹਿਰ ਮਚਾ ਦਿੱਤਾ। ਅਮਰੀਕਾ ਦੇ ਕਈ ਸੂਬਿਆਂ ਵਿੱਚ ਤੂਫ਼ਾਨ ਕਾਰਨ ਵੱਖ-ਵੱਖ ਹਾਦਸਿਆਂ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਐ, ਜਦਕਿ ਕੌਮਾਂਤਰੀ ਹਵਾਈ ਅੱਡੇ ਬੰਦ ਹੋਣ ਕਾਰਨ ਹਜ਼ਾਰਾਂ ਯਾਤਰੀ ਏਅਰਪੋਰਟਸ ’ਤੇ ਫਸੇ ਹੋਏ ਨੇ। ਲਗਭਗ 17 ਲੱਖ ਘਰਾਂ ਦੀ ਬਿਜਲੀ ਗੁੱਲ ਹੈ, ਜਿਸ ਕਾਰਨ ਲੋਕ ਹਨੇਰੇ ਵਿੱਚ ਰਾਤਾਂ ਕੱਟਣ ਲਈ ਮਜਬੂਰ ਹੋ ਗਏ ਨੇ। ਉੱਧਰ ਕੈਨੇਡਾ ਵਿੱਚ ਵੀ ਮੌਸਮ ਕਾਫ਼ੀ ਖਰਾਬ ਚੱਲ ਰਿਹਾ ਹੈ। ਬਰਫ਼ੀਲੇ ਤੂਫ਼ਾਨ ਕਾਰਨ ਜਿੱਥੇ ਉੁਨਟਾਰੀਓ ਦੇ ਵਾਲਮਾਰਟ ਵਿੱਚ ਦਰਜਨਾਂ ਲੋਕ ਰਾਤ ਕੱਟਣ ਲਈ ਮਜਬੂਰ ਹੋ ਗਏ, ਉੱਥੇ ਕਈ ਟਰੇਨਾਂ ਰੱਦ ਹੋਣ ਕਾਰਨ ਸੈਂਕੜੇ ਯਾਤਰੀ ਫ਼ਸੇ ਹੋਏ ਨੇ।