
ਪ੍ਰਮਿਲਾ ਜੈਪਾਲ ਤੇ ਅਮੀ ਬੇਰਾ ਨੂੰ ਮਿਲੇ ਵੱਡੇ ਅਹੁਦੇ
ਵਾਸ਼ਿੰਗਟਨ, 2 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਆਪਣੀ ਮਿਹਨਤ ਤੇ ਲਗਨ ਦੇ ਦਮ ’ਤੇ ਭਾਰਤੀ ਮੂਲ ਦੇ ਲੋਕ ਦੁਨੀਆ ਭਰ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੁਹ ਰਹੇ ਨੇ। ਤਾਜ਼ਾ ਖਬਰ ਅਮਰੀਕਾ ਤੋਂ ਆ ਰਹੀ ਹੈ, ਜਿੱਥੇ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਅਤੇ ਅਮੀ ਬੇਰਾ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ ਗਿਆ। ਜੈਪਾਲ ਨੂੰ ਇੰਮੀਗ੍ਰੇਸ਼ਨ ਲਈ ਬਣੇ ਸ਼ਕਤੀਸ਼ਾਲੀ ਹਾਊਸ ਜਿਊਡਿਸ਼ੀਅਰੀ ਕਮੇਟੀ ਦੇ ਪੈਨਲ ਦਾ ਰੈਂਕਿੰਗ ਮੈਂਬਰ, ਜਦਕਿ ਅਮੀ ਬੇਰਾ ਨੂੰ ਹਾਊਸ ਇੰਟੈਲੀਜੈਂਸ ਕਮੇਟੀ ਵਿੱਚ ਨਾਮਜ਼ਦ ਕੀਤਾ ਗਿਆ ਐ। ਇਸ ਨਾਲ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।