ਅਮਰੀਕਾ ’ਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ

ਪਰਿਵਾਰ ਦੀ ਨਹੀਂ ਲੱਗੀ ਕੋਈ ਉੱਗਸੁੱਗ

Video Ad

ਦੋਸ਼ੀ ਵਲੋਂ ਆਪਣੀ ਜਾਨ ਲੈਣ ਦੀ ਕੋਸ਼ਿਸ਼

ਹਾਲਤ ਗੰਭੀਰ, ਹਸਪਤਾਲ ਦਾਖਲ

ਸੈਕਰਾਮੈਂਟੋ, 5 ਸਤੰਬਰ (ਹੁਸਨ ਲੜੋਆ ਬੰਗਾ) : ਅਮਰੀਕਾ ਵਿੱਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਵਾਲੇ ਇੱਕ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਸੂਸ ਮੈਨੁਅਲ ਸਲਗਾਡੋ ਨਾਂ ਦੇ ਇਸ ਸ਼ਖਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਚਲਦਿਆਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਉੱਧਰ ਅਗਵਾ ਹੋਏ ਪੰਜਾਬੀ ਪਰਿਵਾਰ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ ਤੇ ਪੁਲਿਸ ਵੱਲੋਂ ਉਨ੍ਹਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਐ।

Video Ad