Home ਕੈਨੇਡਾ ਕੈਨੇਡਾ ’ਚ ਕੰਜ਼ਰਵੇਟਿਵ ਲੀਡਰਸ਼ਿਪ ਲਈ ਅਗਸਤ ’ਚ ਹੋਵੇਗੀ ਤੀਜੀ ਬਹਿਸ

ਕੈਨੇਡਾ ’ਚ ਕੰਜ਼ਰਵੇਟਿਵ ਲੀਡਰਸ਼ਿਪ ਲਈ ਅਗਸਤ ’ਚ ਹੋਵੇਗੀ ਤੀਜੀ ਬਹਿਸ

0
ਕੈਨੇਡਾ ’ਚ ਕੰਜ਼ਰਵੇਟਿਵ ਲੀਡਰਸ਼ਿਪ ਲਈ ਅਗਸਤ ’ਚ ਹੋਵੇਗੀ ਤੀਜੀ ਬਹਿਸ

ਹਿੱਸਾ ਨਾ ਲੈਣ ਵਾਲੇ ਉਮੀਦਵਾਰ ਨੂੰ ਹੋਵੇਗਾ 50 ਹਜ਼ਾਰ ਡਾਲਰ ਜੁਰਮਾਨਾ
ਤਿੰਨ ਉਮੀਦਵਾਰ ਵੱਲੋਂ ਫ਼ੈਸਲੇ ਦਾ ਸਵਾਗਤ, ਦੋ ਨੇ ਜਤਾਇਆ ਵਿਰੋਧ
ਪੌਇਲੀਐਵਰਾ ਤੇ ਲੈਸਲਿਨ ਲੁਈਸ ਡਿਬੇਟ ਤੋਂ ਵੱਟ ਸਕਦੇ ਨੇ ਟਾਲ਼ਾ
ਔਟਵਾ, 22 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਅਗਸਤ ਮਹੀਨੇ ਵਿੱਚ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਵਿਚਾਲੇ ਤੀਜੀ ਬਹਿਸ ਕਰਵਾਏਗੀ।
ਹਾਲਾਂਕਿ ਪਾਰਟੀ ਵੱਲੋਂ ਇਸ ਬਹਿਸ ਦੀ ਤਰੀਕ ਜਾਂ ਸਥਾਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਸਾਰੇ ਉਮੀਦਵਾਰਾਂ ਲਈ ਇਸ ਬਹਿਸ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਜਿਹੜਾ ਉਮੀਦਵਾਰ ਇਸ ਡਿਬੇਟ ਤੋਂ ਟਾਲ਼ਾ ਵੱਟੇਗਾ, ਉਸ ਨੂੰ 50 ਹਜ਼ਾਰ ਡਾਲਰ ਦਾ ਮੋਟਾ ਜੁਰਮਾਨਾ ਭਰਨਾ ਪਏਗਾ।
ਉੱਧਰ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਤਿੰਨ ਉਮੀਦਵਾਰਾਂ ਨੇ ਜਿੱਥੇ ਪਾਰਟੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਪੌਇਲੀਐਵਰਾ ਸਣੇ 2 ਉਮੀਦਵਾਰ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ।
ਸੋ ਇਸ ਤਰ੍ਹਾਂ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਪੰਜ ਉਮੀਦਵਾਰਾਂ ਵਿੱਚੋਂ ਤਿੰਨ ਉਮੀਦਵਾਰ ਇਸ ਬਹਿਸ ਵਿੱਚ ਜ਼ਰੂਰ ਹਿੱਸਾ ਲੈਣਗੇ, ਪਰ ਦੋ ਉਮੀਦਵਾਰ ਪਿਅਰ ਪੌਇਲੀਐਵਰਾ ਤੇ ਲੈਸਲਿਨ ਲੁਈਸ ਇਸ ਤੋਂ ਟਾਲ਼ਾ ਵੱਟ ਸਕਦੇ ਨੇ, ਜਿਸ ਦੇ ਲਈ ਉਨ੍ਹਾਂ ਨੂੰ ਮੋਟਾ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ।