
ਪੌਇਲੀਐਵਰ ਤੇ ਲੈਸਲਿਨ ਤੀਜੀ ਤੇ ਆਖਰੀ ਡਿਬੇਟ ’ਚ ਨਹੀਂ ਲੈਣਗੇ ਹਿੱਸਾ
ਦੋਵਾਂ ਨੂੰ ਭਰਨਾ ਪਏਗਾ 50 ਹਜ਼ਾਰ ਡਾਲਰ ਜੁਰਮਾਨਾ
ਔਟਵਾ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਉਮੀਦਵਾਰਾਂ ਵਿਚਾਲੇ 3 ਅਗਸਤ ਨੂੰ ਤੀਜੀ ਤੇ ਆਖਰੀ ਬਹਿਸ ਹੋਣ ਜਾ ਰਹੀ ਹੈ। ਇਸ ਵਿੱਚ 3 ਉਮੀਦਵਾਰ ਹਿੱਸਾ ਲੈਣਗੇ, ਜਦਕਿ ਦੋ ਉਮੀਦਵਾਰਾਂ ਪੌਇਲੀਐਵਰ ਤੇ ਲੈਸਲਿਨ ਨੇ ਇਸ ਵਿੱਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਦੇ ਚਲਦਿਆਂ ਪਾਰਟੀ ਦੇ ਨਿਯਮਾਂ ਮੁਤਾਬਕ ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਲਗਭਗ 50 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨਾ ਪਏਗਾ।
ਦੱਸ ਦੇਈਏ ਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਦੇ ਬਾਹਰ ਹੋਣ ਮਗਰੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਹੁਣ 5 ਉਮੀਦਵਾਰ ਬਾਕੀ ਰਹਿ ਗਏ ਨੇ।
ਮੌਜੂਦਾ ਸਮੇਂ ਤੱਕ ਪਿਅਰ ਪੌਇਲੀਐਵਰ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ ਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵੀ ਬੀਤੇ ਦਿਨੀਂ ਪੌਇਲੀਐਵਰਾ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਟੋਰੀਆਂ ਲਈ ਸਹੀ ਨੇਤਾ ਦੱਸ ਚੁੱਕੇ ਨੇ, ਪਰ ਤੀਜੀ ਤੇ ਫਾਈਨਲ ਬਹਿਸ ਮਗਰੋਂ ਹਾਲਾਤ ਕੁਝ ਬਦਲ ਸਕਦੇ ਨੇ।