ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

‘ਬਾਬੇ ਭੰਗੜਾ ਪਾਉਂਦੇ ਨੇ’ ਦੇ ਨਾਲ ਪੈਣਗੀਆਂ ਢਿੱਡੀਂ ਪੀੜਾਂ

Video Ad

ਚੰਡੀਗੜ੍ਹ, 20 ਸਤੰਬਰ (ਸ਼ੇਖਰ ਰਾਏ) : ਬੀਤੇ ਕਈ ਦਿਨਾਂ ਤੋਂ ਦਿਲਜੀਤ ਦੋਸਾਂਝ ਆਪਣੀ ਨੈੱਟਫਲਿਕਸ ਉੱਪਰ ਰਿਲੀਜ਼ ਹੋਈ ਫਿਲਮ ‘ਜੋਗੀ’ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ। ‘ਜੋਗੀ’ ਦੀ ਸਫ਼ਲਤਾ ਤੋਂ ਬਾਅਦ ਨਾਲ ਦੀ ਨਾਲ ਦਿਲਜੀਤ ਦੀ ਅਗਲੀ ਪੰਜਾਬੀ ਫਿਲਮ ਵੀ ਅਨਾਉਂਸ ਹੋ ਗਈ ਹੈ.. ”ਬਾਬੇ ਭੰਗੜਾ ਪਾਉਂਦੇ ਨੇ” ਕਾਮੇਡੀ ਦੇ ਨਾਲ ਭਰਭੂਰ ਇਸ ਫਿਲਮ ਦਾ ਟਰੇਲਰ ਆਉਂਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ, ਕਿਉਂਕਿ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

ਦਿਲਜੀਤ ਦੋਸਾਂਝ ਨੇ ਜੋਗੀ ਫਿਲਮ ਨਾਲ ਇਕ ਵਾਰੀ ਫਿਰ ਤੋਂ ਪਰੂਵ ਕਰ ਦਿੱਤਾ ਕਿ ਉਹਨਾਂ ਦੀ ਅਦਾਕਾਰੀ ਦਾ ਮਿਆਰ ਬਹੁਤ ਉੱਚਾ ਹੈ3ਜਿਥੇ ਜੋਗੀ ਫਿਲਮ ਨਾਲ ਦਿਲਜੀਤ ਨੇ ਦਰਸ਼ਕਾਂ ਨੂੰ ਇਮੋਸ਼ਨਲ ਕੀਤਾ ਉਥੇ ਹੀ ਹੁਣ 5 ਅਕਤੂਬਰ ਨੂੰ ਦਿਲਜੀਤ ਤੁਹਾਨੂੰ ਹਸਾਉਣ ਲਈ ਆ ਰਹੇ ਹਨ3 ਜੀ ਹਾਂ ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ”ਬਾਬੇ ਭੰਗੜਾ ਪਾਉਂਦੇ ਨੇ” ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ3 ਸ਼ੁਰੂ ਤੋਂ ਐਂਡ ਤੱਕ ਕਾਮੇਡੀ ਨਾਲ ਭਰਭੂਰ ਇਸ ਟ੍ਰੇਲਰ ਨੂੰ ਦਰਸ਼ਕ ਵੀ ਬਹੁਤ ਪਸੰਦ ਕਰ ਰਹੇ ਹਨ3. ਤੁਹਾਨੂੰ ਦਸ ਦਈਏ ਕਿ ਦਿਲਜੀ ਦੋਸਾਂਝ ਨਾਲ ਇਸ ਫਿਲਮ ਵਿੱਚ ਤੁਹਾਨੂੰ ਸਰਗੁਣ ਮਹਿਤਾ ਦਿਖਾਈ ਦੇਣ ਵਾਲੀ ਹੈ।

Video Ad