Home ਮੰਨੋਰੰਜਨ ਗਿੱਪੀ ਗਰੇਵਾਲ ਦੀ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼

ਗਿੱਪੀ ਗਰੇਵਾਲ ਦੀ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼

0
ਗਿੱਪੀ ਗਰੇਵਾਲ ਦੀ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼

ਚੰਡੀਗੜ, 12 ਅਗਸਤ (ਸ਼ੇਖਰ ਰਾਏ) : ਪਿਛਲੇ ਕਈ ਦਿਨਾਂ ਤੋਂ ਜਿਸ ਪੰਜਾਬੀ ਫ਼ਿਲਮ ਦੇ ਟ੍ਰੇਲਰ ਦੀ ਲੋਕੀ ਉਡੀਕ ਕਰ ਰਹੇ ਸੀ ਆਖਿਰਕਾਰ ਹੋ ਰਿਲੀਜ਼ ਹੋ ਗਿਆ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਹੈ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਜਿਸਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ3 ਕਿਉਂਕੀ ਇਹ ਹਾਸਿਆਂ ਨਾਲ ਤੇ ਭਰਭੂਰ ਹੈ ਹੀ ਉਸਦੇ ਨਾਲ ਹੀ ਨਾਲ ਇਹ ਇਕ ਅਜਿਹੇ ਵਿਸ਼ੇ ਨੂੰ ਟੱਚ ਕਰਦਾ ਹੈ ਜਿਸਨੂੰ ਹੁਣ ਤੱਕ ਪੰਜਾਬੀ ਸਿਨੇਮਾ ਵਿੱਚ ਕਿਸੇ ਨੇ ਟੱਚ ਨਹੀਂ ਕੀਤਾ ਸੀ ਯਾਨੀ ਕਿ ਟੋਟਲੀ ਫ਼ਰੈਸ਼ ਕੰਸੈਪਟ3 ਤੇ ਆਓ ਤੁਹਾਨੂੰ ਕੁੱਝ ਹੋਰ ਗਲਾਂ ਦਸਦੇ ਹਾਂ ਇਸ ਫ਼ਿਲਮ ਬਾਰੇ.
ਪੰਜਾਬੀ ਦਰਸ਼ਕਾਂ ਨੂੰ ਹਰ ਵਾਰ ਕਿਸੇ ਨਵੀਂ ਕਹਾਣੀ ਦੀ ਉਡੀਕ ਰਹਿੰਦੀ ਹੈ ਇਸੇ ਲਈ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਟੀਮ ਹਮੇਸ਼ਾ ਇਹ ਕੋਸ਼ੀਸ਼ ਕਰਦੀ ਹੈ ਕਿ ਕੁੱਝ ਵੱਖਰੇ ਅਤੇ ਨਵੇਂ ਵਿਸ਼ੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੇ ਜਾਣ3 ਇਸੇ ਤਰਾਂ ਦੀ ਇਕ ਵੱਖਰੇ ਵਿਸ਼ੇ ਉੱਪਰ ਬਨਣ ਵਾਲੀ ਫ਼ਿਲਮ ਹੈ ‘ਯਾਰ ਮੇਰਾ ਤਿੱਤਲੀਆਂ ਵਰਗਾ’ ਜਿਸ ਦਾ ਹਾਸਿਆਂ ਨਾਲ ਭਰਪੂਰ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ, ਹਰਮਨ ਘੁੰਮਣ ਤੇ ਰਾਜ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ ਤੇ ਇਹਨਾਂ ਦੇ ਨਾਲ ਤੁਹਾਨੂੰ ਵਾਰਨਿੰਗ ਵਿੱਚ ਮੁੱਖ ਵਿਲਨ ਦਾ ਕਿਰਦਾਰ ਨਿਭਾਉਣ ਵਾਲੇ ਧੀਰਜ ਕੰਬੋਜ ਵੀ ਦਿਖਾਈ ਦੇਣ ਵਾਲੇ ਹਨ3
ਟਰੇਲਰ ’ਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਪਤੀ-ਪਤਨੀ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਦੀ ਭੂਮਿਕਾ ਇਕ ਅਜਿਹੇ ਪਤੀ ਦੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੀ ਪਤਨੀ ਹੁਣ ਘਰ ਦੇ ਰੁਝੇਵਿਆਂ ਵਿੱਚ ਉਸਨੂੰ ਸਮਾਂ ਨਹੀਂ ਦੇ ਪਾਉਂਦੀ ਇਸ ਲਈ ਉਹ ਹੁਣ ਇਕ ਨਵੇਂ ਪਿਆਰ ਦੀ ਤਲਾਸ਼ ਵਿੱਚ ਹੈ3ਜਿਸ ਨਾਲ ਮਜ਼ੇਦਾਰ ਕਾਮੇਡੀ ਪੈਦਾ ਹੁੰਦੀ ਹੈ3 ਟ੍ਰੇਲਰ ਦੀ ਗੱਲ ਕਰੀਏ ਤਾਂ ਇਹ ਇਕ ਕਾਮੇਡੀ ਨਾਲ ਭਰਪੂਰ ਪੈਕੇਜ ਦਿਖਾਈ ਦੇ ਰਿਹਾ ਹੈ ਪਰ ਉਸਦੇ ਨਾਲ ਹੀ ਨਾਲ ਇਹ ਕਿੰਨਾ ਸੰਜੀਦਾ ਵਿਸ਼ਾ ਹੈ ਇਸਦੀ ਝਲਕ ਵੀ ਟ੍ਰੇਲਰ ਵਿੱਚ ਦੇਖਣ ਨੂੰ ਮਿਲਦੀ ਹੈ3 ਖੈਰ ਇਹ ਫ਼ਿਲਮ ਵਿਹੁਤਾ ਜੋੜਿਆਂ ਨੂੰ ਇਕ ਸੁਨੇਹਾ ਵੀ ਦੇਣ ਵਾਲੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਉਸਦੇ ਨਾਲ ਨਾਲ ਇਹ ਤੁਹਾਨੂੰ ਬਹੁਤ ਜ਼ਿਆਦਾ ਹਸਾਉਣ ਵਾਲੀ ਵੀ ਹੈ।