ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਉਡੀਕ 3 ਸਾਲ ਦੇ ਨੇੜੇ ਪੁੱਜੀ

ਪ੍ਰਵਾਸੀਆਂ ਦੀ ਜਥੇਬੰਦੀ ਨੇ ਆਰੰਭੀ ਆਨਲਾਈਨ ਪਟੀਸ਼ਨ

Video Ad

ਵਾਸ਼ਿੰਗਟਨ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵੱਲੋਂ ਵਿਜ਼ਟਰ ਵੀਜ਼ਾ ਦੇ ਮਾਮਲੇ ਵਿਚ ਭਾਰਤੀ ਲੋਕਾਂ ਨਾਲ ਸਰਾਸਰ ਵਿਤਕਰਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਉਡੀਕ ਸਮਾਂ ਤਿੰਨ ਸਾਲ ਦੇ ਨੇੜੇ ਪੁੱਜ ਗਿਆ ਹੈ ਜਦਕਿ ਇਸ ਦੇ ਉਲਟ ਚੀਨੀ ਲੋਕਾਂ ਨੂੰ ਸਿਰਫ਼ ਤਿੰਨ ਦਿਨ ਦੇ ਅੰਦਰ ਵੀਜ਼ਾ ਅਪੁਆਇੰਟਮੈਂਟਸ ਮਿਲ ਰਹੀਆਂ ਹਨ। ਅਮਰੀਕਾ ਵਸਦੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਇਸ ਪਾਸੇ ਹੰਭਲਾ ਮਾਰਦਿਆਂ ਵਿਦੇਸ਼ ਮੰਤਰੀ ਐਂਥਨੀ ਬÇਲੰਕਨ ਨੂੰ ਤੁਰਤ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ।

Video Ad