Home ਕੈਨੇਡਾ ਪਤਨੀ ਨੂੰ ਵਿਆਹ ਵਰ੍ਹੇਗੰਢ ਵਾਲੇ ਦਿਨ ਦੇਖਣੀ ਪਈ ਪਤੀ ਦੀ ਲਾਸ਼

ਪਤਨੀ ਨੂੰ ਵਿਆਹ ਵਰ੍ਹੇਗੰਢ ਵਾਲੇ ਦਿਨ ਦੇਖਣੀ ਪਈ ਪਤੀ ਦੀ ਲਾਸ਼

0
ਪਤਨੀ ਨੂੰ ਵਿਆਹ ਵਰ੍ਹੇਗੰਢ ਵਾਲੇ ਦਿਨ ਦੇਖਣੀ ਪਈ ਪਤੀ ਦੀ ਲਾਸ਼

ਪਰਵਾਰ ਦੇ ਕੈਨੇਡਾ ਪੁੱਜਣ ਮਗਰੋਂ ਕਰਨਜੋਤ ਸਿੰਘ ਸੋਢੀ ਦਾ ਅੰਤਮ ਸਸਕਾਰ

ਬਜ਼ੁਰਗ ਮਾਂ, ਪਤਨੀ ਅਤੇ ਛੋਟੇ-ਛੋਟੇ ਬੱਚੇ ਰੱਬ ਆਸਰੇ

ਡੈਲਟਾ/ਸਰੀ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਮੈਰਿਟ ਸ਼ਹਿਰ ਨੇੜੇ ਵਾਪਰੇ ਬੱਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਕਰਨਜੋਤ ਸਿੰਘ ਸੋਢੀ ਦਾ ਪਰਵਾਰ ਬੀਤੇ ਦਿਨੀਂ ਕੈਨੇਡਾ ਪਹੁੰਚ ਗਿਆ ਅਤੇ ਪਰਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਸ਼ਨਿੱਚਰਵਾਰ ਨੂੰ ਰਿਵਰਸਾਈਡ ਫਿਊਨਰਲ ਹੋਮ ਵਿਚ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਬਜ਼ੁਰਗ ਮਾਂ, ਪਤਨੀ ਅਤੇ ਦੋ ਛੋਟੇ-ਛੋਟੇ ਬੱਚਿਆਂ ਤੋਂ ਉਨ੍ਹਾਂ ਦਾ ਸਹਾਰਾ ਖੁੱਸ ਚੁੱਕਾ ਹੈ ਅਤੇ ਭਾਈਚਾਰੇ ਵੱਲੋਂ ਇਨ੍ਹਾਂ ਦੀ ਆਰਥਿਕ ਮਦਦ ਦੇ ਉਪਰਾਲੇ ਕੀੇਤ ਜਾ ਰਹੇ ਹਨ।