ਜਿੰਮੀ ਸੰਧੂ ਦੇ ਕਾਤਲ ਦੀ ਪਤਨੀ ਨੇ ਆਰਸੀਐਮਪੀ ’ਤੇ ਠੋਕਿਆ ਮੁਕੱਦਮਾ

ਤਲਾਸ਼ੀ ਦੌਰਾਨ ਕੀਤੇ ਨੁਕਸਾਨ ਦੀ ਭਰਪਾਈ ਲਈ ਮੰਗਿਆ ਮੁਆਵਜ਼ਾ

Video Ad

ਗੈਂਗਸਟਰ ਜਿੰਮੀ ਸੰਧੂ ਦਾ ਥਾਈਲੈਂਡ ਦੇ ਇੱਕ ਹੋਟਲ ’ਚ ਹੋਇਆ ਸੀ ਕਤਲ

ਔਟਵਾ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਮੂਲ ਦੇ ਗੈਂਗਸਟਰ ਦਾ ਥਾਈਲੈਂਡ ਦੇ ਇੱਕ ਹੋਟਲ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਮਗਰੋਂ ਫਰਾਰ ਹੋਏ ਦੋ ਕਾਤਲਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ, ਜਦਕਿ ਮੈਥਿਊ ਡੁਪਰੇ ਨਾਮ ਦਾ ਕਾਤਲ ਜੇਲ੍ਹ ਵਿੱਚ ਬੰਦ ਹੈ।
ਤਾਜ਼ਾ ਰਿਪੋਰਟ ਮੁਤਾਬਕ ਮੈਥਿਊ ਡੁਪਰੇ ਦੀ ਪਤਨੀ ਨੇ ਹੁਣ ਆਰਸੀਐਮਪੀ ’ਤੇ ਹੀ ਮੁਕੱਦਮਾ ਠੋਕ ਦਿੱਤਾ। ਉਸ ਨੇ ਤਲਾਸ਼ੀ ਦੌਰਾਨ ਕੀਤੇ ਗਏ ਸਾਰੇ ਨੁਕਸਾਨ ਦੀ ਭਰਪਾਈ ਮੰਗੀ ਐ।

ਮੈਥਿਊ ਡੁਪਰੇ ਦੀ ਪਤਨੀ ਸੇਰੇਨਾ ਫਰੈਂਜ਼ ਨੇ ਕਿਹਾ ਕਿ ਤਲਾਸ਼ੀ ਲੈਣ ਗਈ ਆਰਸੀਐਮਪੀ ਨੇ ਘਰਾਂ ਨੂੰ ਅਨਲੌਕ ਕਰਨ ਲਈ ਉਨ੍ਹਾਂ ਨਾਲ ਕੋਈ ਸੰਪਰਕ ਕਰਨ ਦੀ ਬਜਾਏ ਬਖ਼ਤਰਬੰਦ ਗੱਡੀਆਂ ਨਾਲ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਤੋੜ ਦਿੱਤੀਆਂ। ਜੇਕਰ ਉਨ੍ਹਾਂ ਨਾਲ ਸੰਪਰਕ ਕੀਤਾ ਹੁੰਦਾ ਤਾਂ ਉਹ ਦਰਵਾਜ਼ਿਆਂ ਦੇ ਕੋਡ ਤੇ ਚਾਬੀਆਂ ਕਿੱਥੇ ਰੱਖੀਆਂ ਹੋਈਆਂ ਸਨ, ਇਸ ਬਾਰੇ ਜਾਣਕਾਰੀ ਦੇ ਦਿੰਦੇ। ਇਸ ਨਾਲ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ।

Video Ad