ਦੁਨੀਆਂ ਦੀ ਆਬਾਦੀ 800 ਕਰੋੜ ਤੋਂ ਟੱਪੀ

ਸਿਰਫ਼ 12 ਸਾਲ ਵਿਚ 100 ਕਰੋੜ ਵਧ ਗਈ ਵਸੋਂ

Video Ad

ਨਿਊ ਯਾਰਕ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਦੁਨੀਆਂ ਦੀ ਆਬਾਦੀ ਅੱਜ 800 ਕਰੋੜ ਦਾ ਅੰਕੜਾ ਪਾਰ ਕਰ ਗਈ ਅਤੇ ਆਉਂਦੇ ਤਿੰਨ ਦਹਾਕਿਆਂ ਮਗਰੋਂ ਦੁਨੀਆਂ ਦੀ ਕੁਲ ਆਬਾਦੀ ਦਾ 50 ਫ਼ੀ ਸਦੀ ਹਿੱਸਾ ਸਿਰਫ਼ 8 ਮੁਲਕਾਂ ਵਿਚ ਹੋਵੇਗਾ।
ਇਨ੍ਹਾਂ ਮੁਲਕਾਂ ਵਿਚ ਭਾਰਤ, ਚੀਨ, ਫ਼ਿਲੀਪੀਨਜ਼, ਪਾਕਿਸਤਾਨ, ਮਿਸਰ, ਕਾਂਗੋ, ਨਾਈਜੀਰੀਆ ਅਤੇ ਤਨਜਾਨੀਆ ਸ਼ਾਮਲ ਹਨ। ਦੂਜੇ ਪਾਸੇ 61 ਮੁਲਕ ਅਜਿਹੇ ਹੋਣਗੇ ਜਿਨ੍ਹਾਂ ਦੀ ਆਬਾਦੀ ਆਉਂਦੇ 28 ਸਾਲ ਦੌਰਾਨ ਘਟ ਜਾਵੇਗੀ।

Video Ad