ਗੀਤ-ਸੰਗੀਤ ’ਚ ਪੰਜਾਬ ਦਾ ਨਾਂ ਰੋਸ਼ਨ ਕਰ ਰਿਹਾ ਨੌਜਵਾਨ ਗਾਇਕ : ਹੈਰੀ ਦੁਗਰੀ ਵਾਲਾ

ਕੁਝ ਵਿਰਲੇ ਤੇ ਭਾਗਾਂ ਵਾਲੇ ਹੀ ਲੋਕ ਹੁੰਦੇ ਹਨ ਜਿਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਪਰਿਵਾਰ ਵੱਲੋਂ ਭਰਵਾਂ ਸਹਿਯੋਗ ਮਿਲਿਆ ਕਰਦਾ ਹੈ। ਫਿਰ ਪਰਿਵਾਰ ਵੱਲੋਂ ਮਿਲੀ ਹੱਲਾ-ਸ਼ੇਰੀ ਤੇ ਹੌਸਲਾ-ਅਫ਼ਜਾਈ ਉਨਾਂ ਲਈ ਐਸੀ ਊਰਜਾ ਦਾ ਕੰਮ ਕਰਦੀ ਹੈ, ਜਿਸ ਦੇ ਬੱਲਬੂਤੇ ਉਹ ਉਚੀਆਂ ਉਡਾਣਾ ਭਰਨ ਵਿਚ ਕਾਮਯਾਬੀਆਂ ਦੇ ਮਾਰਗ ਉਤੇ ਤੁਰ ਪੈਂਦੇ ਹਨ। ਐਸੇ ਸੁਭਾਗੇ ਤੇ ਵਿਰਲਿਆਂ ਵਿਚੋਂ ਇਕ ਨਾਂ ਹੈ- ਹੈਰੀ ਦੁੱਗਰੀ ਵਾਲਾ। ਹੈਰੀ ਦੀ ਇਹ ਖੁਸ਼-ਕਿਸਮਤੀ ਹੈ ਕਿ ਉਸਦੀ ਮਾਤਾ ਲਵਲੀ ਢਿੱਲੋਂ ਗਾਇਕੀ ਦੀਆਂ ਉਚਾਈਆਂ ਨੂੰ ਛੂਹ ਚੁੱਕੀ ਇਕ ਗਾਇਕਾ ਹੈ। ਘਰੇਲੂ ਮਹੌਲ ਵਿਚੋਂ ਹੈਰੀ ਨੂੰ ਗੀਤ-ਸੰਗੀਤ ਦੀ ਕਲਾ ਵਿਰਾਸਤ ਵਿਚ ਹੀ ਮਿਲ ਜਾਣ ਸਦਕਾ ਬਚਪਨ ਵਿਚ ਹਾਸਲ ਹੋਈ ਕਲਾ ਦੀ ਗੁੜਤੀ ਵਿਚ ਦਿਨ-ਪਰ-ਦਿਨ ਨਿਖਾਰ ਆਉਂਦਾ ਉਸ ਦੀ ਗਾਇਕੀ ਨੂੰ ਮਿਹਨਤ ਤੇ ਸਾਧਨਾ ਦੇ ਰਾਹੇ ਤੋਰਦਾ ਪ੍ਰਪੱਕਤਾ ਪ੍ਰਦਾਨ ਕਰਦਾ ਗਿਆ।
ਬਾਰਵੀਂ ਦੀ ਪੜਾਈ ਤੋਂ ਬਾਅਦ ਉਸਨੇ ਚੰਡੀਗੜ ਯੂਨੀਵਰਸਿਟੀ ਹੋਟਲ ਮੈਨੇਜਮੈਂਟ ਦੀ ਗਰੈਜੂਏਸ਼ਨ ਕੀਤੀ ਅਤੇ ਉਸਨੇ ਦੇਸੀ ਟੱਚ ਨਾਮ ਦੀ ਕੰਪਨੀ ਦੀ ਸਥਾਪਨਾ ਵੀ ਕੀਤੀ। ਇਸ ਕਲਾ ਦੀ ਬਦੌਲਤ ਉਸ ਨੇ ਪੰਜਾਬ ਵਿਚ ਕਾਫੀ ਵੱਡੀਆਂ-ਵੱਡੀਆਂ ਸਟੇਜਾਂ ਕੀਤੀਆਂ, ਜਿੱਥੇ ਸਰੋਤਿਆਂ ਵਲੋਂ ਉਸਨੂੰ ਐਸਾ ਰੱਜਵਾਂ ਪਿਆਰ ਮਿਲਿਆ ਕਿ ਹੈਰੀ ਨੇ ਗੀਤ-
ਸੰਗੀਤ ਨੂੰ ਹੀ ਕੈਰੀਅਰ ਵਜੋਂ ਚੁਣ ਲਿਆ।
. ..13 ਜਨਵਰੀ 1998 ਨੂੰ ਪਿਤਾ ਕੁਲਦੀਪ ਸਿੰਘ ਤੇ ਮਾਤਾ ਲਵਪ੍ਰੀਤ ਕੌਰ (ਗਾਇਕਾ ਲਵਲੀ ਢਿੱਲੋਂ) ਦੇ ਘਰ ਪੈਦਾ ਹੋਏ ਹੈਰੀ ਦੁੱਗਰੀ ਵਾਲਾ ਨੇ ਇਕ ਮੁਲਾਕਾਤ ਦੌਰਾਨ ਕਿਹਾ, ‘‘ਮੈਂ ਅਮਰ ਸਿੰਘ ਚਮਕੀਲਾ ਜੀ ਦੀ ਗਾਇਕੀ ਤੋਂ ਵੀ ਬਹੁਤ ਪ੍ਰਭਾਵਿਤ ਹਾਂ। ਉਨਾਂ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਉਨਾਂ ਨੂੰ ਹੀ ਆਪਣਾ
ਉਸਤਾਦ ਮੰਨਦਾ ਹਾਂ।’’ . ਹੈਰੀ ਨੇ ਅੱਗੇ ਦੱਸਿਆ ਕਿ ਗੀਤ-ਸੰਗੀਤ ਖੇਤਰ ਵਿੱਚ ਉਸ ਨੂੰ ਦਿਨ-ਰਾਤ ਲਗਾ ਕੇ ਸਖਤ
ਮਿਹਨਤ ਕਰਨ ਦੀ ਲੋੜ ਪਈ ਜਿਸ ਨੂੰ ਪਏ ਮਿੱਠੇ ਬੂਰ ਦੀ ਬਦੌਲਤ ਅੱਜ ਉਸ ਦਾ ਨਾਂ ਸਫ਼ਲ ਗਾਇਕਾਂ ਦੀ ਕਤਾਰ ਵਿਚ
ਬੋਲਣ ਲੱਗ ਗਿਆ ਹੈ।
ਹੈਰੀ ਜਿੱਥੇ ਵਧੀਆ ਗਾਇਕ ਹੈ, ਉਥੇ ਗੀਤਕਾਰੀ ਤੇ ਸੰਗੀਤਕਾਰੀ ਦੀ ਵੀ ਪੂਰੀ ਸੂਝਬੂਝ ਰੱਖਦਾ ਹੈ। ਉਸ ਦੀਆਂ
ਰਿਕਾਰਡਿੰਗ ਪ੍ਰਾਪਤੀਆਂ ਵੱਲ ਝਾਤ ਮਾਰਿਆਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ‘ਬਾਬਾ ਬੱਖਤੌਰਾ’, ‘ਬਰਥਡੇ ਐਂਥਮ’, ‘ਤੀਰ
ਵਾਲਾ ਬਾਬਾ’, ‘ਬਾਬਾ ਦੀਪ ਸਿੰਘ ਜੀ ਤੇ ਅਬਦਾਲ ਫੌਜ’, ‘ਮੈਡਮ ਜੀ’, ਬੀ.ਸੀ.ਐਮ ਤੋਂ ਬਲੋਸਮ, ‘ਲੌਕਡਾਊਨ’ ਹੈਰੀ
ਦੁੱਗਰੀਵਾਲਾ ਅਤੇ ਅਮਨ ਧਾਲੀਵਾਲ, ਜਿੱਥੇ ਉਸਦੀ ਗਾਇਕੀ ਦੇ ਰੰਗ ਦਿਖਾਉਂਦੇ ਗੀਤ ਹਨ, ਉਥੇ ‘ਡੇਂਜਰਸ ਮੀਰਜਾ’,
‘ਲਵ ਸਟੋਰੀ’ ਉਸਦੀ ਗੀਤਕਾਰੀ ਅਤੇ ‘ਡੌਂਟ ਲੁੱਕ’, ‘ਜ਼ਮੀਰਾਂ’, ‘ਭਿੰਡਰਾਂ ਵਾਲਿਆ ਸ਼ੇਰਾ ਗੇੜਾ ਮਾਰ ਜਾਵੀਂ’, ‘ਦੁਨਾਲੀ’,
‘ਵੰਨ ਸਾਈਡਡ ਲਵ’ ਗੀਤ ਹੈਰੀ ਦੁੱਗਰੀਵਾਲਾ ਨੂੰ ਸੰਗੀਤਕਾਰ ਦੇ ਤੌਰ ’ਤੇ ਉਭਾਰਦੇ ਹਨ।
ਇਸ ਵਕਤ ਦੁਬੱਈ ਦੇਸ਼ ਦੇ ਦੌਰੇ ’ਤੇ ਜਾਕੇ ਪੰਜਾਬੀ ਗੀਤ-ਸੰਗੀਤ ਪ੍ਰੇਮੀਆਂ ਤੋਂ ਅੱਡ ਅੱਡ ਸਟੇਜਾਂ ਉਤੇ ਵਾਹ
ਵਾਹ ਖੱਟ ਰਿਹਾ ਨੌਜਵਾਨ ਹੈਰੀ ਅੱਜ ਤੱਕ ਦੇਸ਼-ਵਿਦੇਸ਼ ਤੋਂ ਅਨਗਿਣਤ ਮਾਨ-ਸਨਮਾਨ ਝੋਲ਼ੀ ਪੁਆ ਚੁੱਕਾ ਹੈ, ਜਿਨਾਂ
ਵਿਚ ਉਹ ਲੁਧਿਆਣਾ ਦੇ ‘ਮਾਂ ਸਰਸਵਤੀ ਧਾਮ ਮੰਦਿਰ ਪਿੰਡ ਧਾਂਦਰਾ’, ‘ਮਿਊਜ਼ਿਕ ਪਰਿਵਾਰ ਭਲਾਈ ਸਭਾ ਗਿੱਲ ਚੌਂਕ’
ਅਤੇ ‘ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਸੱਭਿਆਚਾਰਕ ਮੇਲਾ ਤੇ ਸਨਮਾਨ ਸਮਾਰੋਹ ਲੁਧਿਆਣਾ’ ਦੇ ਪ੍ਰੋਗਰਾਮਾਂ ਦੋਰਾਨ
ਮਿਲੇ ਮਾਨ-ਸਨਮਾਨ ਨੂੰ ਉਹ ਸਰਵੋਤਮ ਸਨਮਾਨ ਦੱਸਦਾ ਹੈ। ਹੈਰੀ ਸ਼ੁਕਰਗੁਜਾਰ ਹੈ ਉਨਾਂ ਦੋਸਤਾਂ ਮਿੱਤਰਾਂ ਅਤੇ
ਪਰਿਵਾਰ ਦਾ, ਜਿਨਾਂ ਨੇ ਪੈਰ ਪੈਰ ਤੇ ਉਸਦਾ ਸਾਥ ਦਿੱਤਾ। ਦੇਸ਼-ਵਿਦੇਸ਼ ਵਿਚ ਆਪਣੇ ਜਿਲਾ ਲੁਧਿਆਣਾ ਅਤੇ ਪੰਜਾਬ
ਦਾ ਨਾਂ ਰੁਸ਼ਨਾਉਣ ਵਾਲੇ ਇਸ ਨੌਜਵਾਨ ਹੈਰੀ ਦੁਗਰੀ ਵਾਲਾ ਦੇ ਕਦਮਾਂ ਵਿਚ ਪਰਮਾਤਮਾ ਇਸੇ ਤਰਾਂ ਜੋਸ਼-ਖਰੋਸ਼ ਭਰੀ

Video Ad

ਰੱਖੇ ਤਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਦੀਵਾਨਾ ਇਹ ਨੌਜਵਾਨ ਸ਼ੋਹਰਤਾਂ ਖੱਟਦਾ ਹੋਰ ਵੀ ਉਚੇਰੀਆਂ ਉਡਾਣਾ
ਦਾ ਹਾਣੀ ਬਣ ਸਕੇ।
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਹੈਰੀ ਦੁਗਰੀ ਵਾਲਾ, +91 98037 41624

Video Ad