ਵੀਜ਼ਾ ਮਿਲਣ ’ਚ ਹੋ ਰਹੀ ਦੇਰ, ਭਾਰਤ ਦਾ ਗੇੜਾ ਲਾਉਣ ਤੋਂ ਖੁੰਝੇ ਪ੍ਰਵਾਸੀ

ਬੀ.ਐਲ.ਐਸ. ਦਫਤਰਾਂ ਬਾਹਰ ਲਗਦੀਆਂ ਲੰਮੀਆਂ ਕਤਾਰਾਂ

Video Ad

ਸਰੀ/ਟੋਰਾਂਟੋ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਵੀਜ਼ਾ ਮਿਲਣ ਵਿਚ ਹੋ ਰਹੀ ਦੇਰ ਕਾਰਨ ਕੈਨੇਡਾ ਵਸਦੇ ਹਜ਼ਾਰਾਂ ਭਾਰਤੀ ਆਪਣੇ ਜੱਦੀ ਮੁਲਕ ਦਾ ਗੇੜਾ ਲਾਉਣ ਵਾਸਤੇ ਤਰਸ ਰਹੇ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਬੀ.ਐਲ.ਐਸ. ਦਫਤਰਾਂ ਵਿਚ ਭਾਰਤੀ ਮੂਲ ਦੇ ਲੋਕਾਂ ਦੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿਚੋਂ ਕਈ ਦੋ-ਦੋ ਮਹੀਨੇ ਤੋਂ ਵੀਜ਼ੇ ਦੀ ਉਡੀਕ ਕਰ ਰਹੇ ਹਨ। ਉਧਰ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿਚ ਵਾਧੇ ਨੂੰ ਦੇਖਦਿਆਂ ਇਲੈਕਟ੍ਰਾਨਿਕ ਵੀਜ਼ਾ ਪ੍ਰੋਗਰਾਮ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Video Ad