ਕੈਨੇਡਾ ਦੇ ਹਸਪਤਾਲਾਂ ਵਿਚ ਹਾਹਾਕਾਰ ਮਚਣ ਦਾ ਖਦਸ਼ਾ

ਇਕ ਮਗਰੋਂ ਇਕ ਐਮਰਜੰਸੀ ਰੂਮ ਬੰਦ ਹੋਣ ਦੀ ਰਫ਼ਤਾਰ ਹੋਈ ਤੇਜ਼

Video Ad

ਉਨਟਾਰੀਓ ਤੋਂ ਬਾਅਦ ਐਲਬਰਟਾ, ਸਸਕੈਚਵਨ ਅਤੇ ਨਿਊ ਬ੍ਰਨਜ਼ਵਿਕ ਵੀ ਮਾਰ ਹੇਠ

ਔਟਵਾ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹਸਪਤਾਲਾਂ ਵਿਚ ਨਰਸਾਂ ਅਤੇ ਹੋਰ ਸਟਾਫ਼ ਦੀ ਕਮੀ ਕਾਰਨ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਅਤੇ ਐਮਰਜੰਸੀ ਸੇਵਾਵਾਂ ਬੰਦ ਕਰਨ ਵਾਲੀਆਂ ਸਿਹਤ ਇਕਾਈਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਔਟਵਾ ਦਾ ਮੌਂਟਫਰਟ ਹਸਪਤਾਲ ਵੀ ਐਮਰਜੰਸੀ ਰੂਮ ਬੰਦ ਕਰਨ ਵਾਲੇ ਹਸਪਤਾਲਾਂ ਵਿਚ ਸ਼ਾਮਲ ਹੋ ਗਿਆ ਹੈ ਜਦਕਿ ਕੌਮੀ ਰਾਜਧਾਨੀ ਦੇ ਬਾਹਰਵਾਰ ਸਥਿਤ ਕਾਰਲਟਨ ਪਲੇਸ ਅਤੇ ਡਿਸਟ੍ਰਿਕਟ ਮੈਮੋਰੀਅਲ ਹਸਪਤਾਲ ਨੇ ਵੀ ਵੀਕਐਂਡ ’ਤੇ 24 ਘੰਟੇ ਲਈ ਐਮਰਜੰਸੀ ਵਿਭਾਗ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਸਿਰਫ਼ ਇਥੇ ਹੀ ਬੱਸ ਨਹੀਂ, ਨਿਊ ਬ੍ਰਨਜ਼ਵਿਕ ਦੇ ਮੌਂਕਟਨ ਇਲਾਕੇ ਵਿਚ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਸਸੈਕਸ ਹੈਲਥ ਸੈਂਟਰ ਵੱਲੋਂ ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ ਨੂੰ ਸ਼ਾਮ ਪੰਜ ਵਜੇ ਤੋਂ ਸਵੇਰੇ 7.30 ਵਜੇ ਤੱਕ ਐਮਰਜੰਸੀ ਰੂਮ ਬੰਦ ਕਰਨ ਦਾ ਐਲਾਨ ਕੀਤਾ ਹੈ।
ਐਲਬਰਟਾ ਦੇ ਹਸਪਤਾਲਾਂ ਦੀ ਹਾਲਤ ਵੀ ਨਿਘਰਦੀ ਜਾ ਰਹੀ ਹੈ ਅਤੇ ਸਾਊਥ ਕੈਲਗਰੀ ਹੈਲਥ ਸੈਂਟਰ ਵੱਲੋਂ ਅਰਜੈਂਟ ਕੇਅਰ ਦਾ ਸਮਾਂ ਦੋ ਘੰਟੇ ਘਟਾ ਦਿਤਾ ਗਿਆ ਹੈ।

Video Ad