Home ਅਮਰੀਕਾ ਅਮਰੀਕਾ ਵਿਚ ਸਿੱਖ ਫੌਜੀਆਂ ਦੇ ਮੁਕੱਦਮੇ ’ਚ ਆਇਆ ਨਵਾਂ ਮੋੜ

ਅਮਰੀਕਾ ਵਿਚ ਸਿੱਖ ਫੌਜੀਆਂ ਦੇ ਮੁਕੱਦਮੇ ’ਚ ਆਇਆ ਨਵਾਂ ਮੋੜ

0
ਅਮਰੀਕਾ ਵਿਚ ਸਿੱਖ ਫੌਜੀਆਂ ਦੇ ਮੁਕੱਦਮੇ ’ਚ ਆਇਆ ਨਵਾਂ ਮੋੜ

27 ਸਾਬਕਾ ਜਰਨੈਲਾਂ ਅਤੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਕੀਤੀ ਹਮਾਇਤ

ਨਿਊ ਯਾਰਕ, 29 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਚਾਰ ਸਿੱਖ ਫੌਜੀਆਂ ਵੱਲੋਂ ਦਾਇਰ ਮੁਕੱਦਮੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ 27 ਸਾਬਕਾ ਜਰਨੈਲਾਂ ਅਤੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਇਨ੍ਹਾਂ ਦੀ ਹਮਾਇਤ ਕਰ ਦਿਤੀ।
ਕੈਪਟਨ ਸੁਖਬੀਰ ਸਿੰਘ ਤੂਰ, ਮਰੀਨ ਮਿਲਾਪ ਸਿੰਘ ਚਹਿਲ, ਅਕਾਸ਼ ਸਿੰਘ ਅਤੇ ਜਸਕੀਰਤ ਸਿੰਘ ਪੂਰਨ ਸਿੱਖੀ ਸਰੂਪ ਵਿਚ ਸੇਵਾ ਨਿਭਾਉਣਾ ਚਾਹੁੰਦੇ ਹਨ ਜਦਕਿ ਫੌਜੀ ਅਫ਼ਸਰ ਇਸ ਦੀ ਇਜਾਜ਼ਤ ਨਹੀਂ ਦੇ ਰਹੇ। ਸਿੱਖ ਫੌਜੀਆਂ ਵੱਲੋਂ ਪਿਛਲੇ ਸਾਲ ਅਰਜ਼ੀ ਦਾਇਰ ਕਰਦਿਆਂ ਪੱਗ ਅਤੇ ਦਾੜ੍ਹੀ ਸਣੇ ਡਿਊਟੀ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਇਸ ਨੂੰ ਰੱਦ ਕਰ ਦਿਤਾ ਗਿਆ।
ਸਿੱਖ ਫੌਜੀਆਂ ਨੂੰ ਸਖ਼ਤ ਸ਼ਬਦਾਂ ਵਿਚ ਆਖ ਦਿਤਾ ਗਿਆ ਕਿ ਉਹ ਆਪਣੇ ਧਰਮ ਅਤੇ ਫੌਜ ਵਿਚੋਂ ਕਿਸੇ ਇਕ ਨੂੰ ਚੁਣ ਲੈਣ।
ਇਨ੍ਹਾਂ ਹਾਲਾਤ ਨੂੰ ਵੇਖਦਿਆਂ ਸਿੱਖ ਫੌਜੀਆਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ।