ਸਰੀ ’ਚ ਵਿਧਾਇਕ ਦੀ ਚੋਣ ਲਈ ਦੋ ਪੰਜਾਬੀਆਂ ਵਿਚਾਲੇ ਹੋਵੇਗਾ ਮੁਕਾਬਲਾ

ਕੰਜ਼ਰਵੇਟਿਵ ਨੇ ਹਰਮਨ ਭੰਗੂ ਤੇ ਗਰੀਨ ਨੇ ਸਿਮਰਨ ਸਰਾਏ ਨੂੰ ਦਿੱਤੀ ਟਿਕਟ

Video Ad

ਸਰੀ, 19 ਅਗਸਤ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ ਸਾਊਥ ਵਿਧਾਨ ਸਭਾ ਸੀਟ ਲਈ 10 ਸਤੰਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ। ਇਨ੍ਹਾਂ ਚੋਣਾਂ ਵਿੱਚ ਦੋ ਪੰਜਾਬੀ ਉਮੀਦਵਾਰ ਚੋਣ ਅਖਾੜੇ ਵਿੱਚ ਉਤਰੇ ਨੇ, ਜੋ ਕਿ ਵਿਧਾਇਕ ਬਣਨ ਲਈ ਆਪਣੀ ਕਿਸਮਤ ਅਜ਼ਮਾਉਣਗੇ।

ਗਰੀਨ ਪਾਰਟੀ ਨੇ ਜਿੱਥੇ ਪੰਜਾਬੀ ਮੁਟਿਆਰ ਸਿਮਰਨ ਸਰਾਏ ਨੂੰ ਟਿਕਟ ਦਿੱਤੀ ਸੀ, ਉੱਥੇ ਹੁਣ ਕੰਜ਼ਰਵੇਟਿਵ ਪਾਰਟੀ ਨੇ ਹਰਮਨ ਭੰਗੂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਐ। ਗਰੀਨ ਪਾਰਟੀਆਂ ਤੋਂ ਇਲਾਵਾ ਐਨਡੀਪੀ ਤੇ ਲਿਬਰਲ ਪਾਰਟੀ ਨੇ ਵੀ ਮਹਿਲਾਵਾਂ ਨੂੰ ਟਿਕਟ ਦਿੱਤੀ ਐ, ਜਿਸ ਦੇ ਚਲਦਿਆਂ ਐਨਡੀਪੀ ਵੱਲੋਂ ਪੌਲਿਨ ਅਤੇ ਲਿਬਰਲ ਪਾਰਟੀ ਵੱਲੋਂ ਐਲੇਨਰ ਨਾਂ ਦੀ ਮਹਿਲਾ ਚੋਣ ਲੜੇਗੀ।

Video Ad