ਕੰਨਾਂ ਦੀ ਦੇਖਭਾਲ ਲਈ ਫਾਇਦਮੰਦੇ ਹਨ ਇਹ ਤੇਲ

ਸਾਡੇ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਅੰਗਾਂ ’ਚੋਂ ਇਕ ਕੰਨ ਦੀ ਦੇਖਭਾਲ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ। ਅਕਸਰ ਅਸੀਂ ਆਪਣੇ ਦਿਲ, ਲਿਵਰ, ਕਿਡਨੀ ਵਰਗੇ ਅੰਗਾਂ ਦਾ ਖ਼ਾਸ ਖਿਆਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸੇ ਚੱਕਰ ’ਚ ਅਸੀਂ ਆਪਣੇ ਸੰਵੇਦਨਸ਼ੀਲ ਅੰਗਾਂ ਨੂੰ ਭੁੱਲ ਜਾਂਦੇ ਹਾਂ। ਸਾਡੀ ਇਹੀ ਗ਼ਲਤੀ ਅਕਸਰ ਸਾਨੂੰ ਬਾਅਦ ’ਚ ਕਈ ਵੱਡੀਆਂ ਦਿੱਕਤਾਂ ਦੇ ਜਾਂਦੀ ਹੈ।
ਇਨ੍ਹਾਂ ਵਿਚੋਂ ਇਕ ਕੰਨ ਦੀ ਵੀ ਸਮੱਸਿਆ ਹੈ। ਜਦੋਂ ਵੀ ਸਾਡੇ ਕੰਨ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਜਾਂ ਫਿਰ ਕੁਝ ਵੀ ਹੋਣ ’ਤੇ ਅਸੀਂ ਕੰਨ ਖੁਰਚਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸੇ ਦੌਰਾਨ ਅਸੀਂ ਕੰਨ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਹਾਲ ਹੀ ’ਚ ਇਕ ਆਸਟ੍ਰੇਲਿਆਈ ਔਰਤ ਵਲੋਂ ਕੌਟਨ ਸਵੈਬ ਨਾਲ ਕੰਨ ਸਾਫ਼ ਕਰਨ ਦੀ ਆਦਤ ਨੇ ਗੰਭੀਰ ਦਿਮਾਗ਼ੀ ਸੰਕ੍ਰਮਣ ਦਾ ਰੂਪ ਲੈ ਲਿਆ ਸੀ। ਇਹ ਸਮੱਸਿਆ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਲਗਾਤਾਰ ਕੰਨ ’ਚ ਸਮੱਸਿਆ ਕਾਰਨ ਸਾਨੂੰ ਘਟ ਸੁਣਾਈ ਦੇਣ ਲਗਦਾ ਹੈ ਅਤੇ ਇਹ ਸਮੱਸਿਆ ਆਮ ਤੌਰ ’ਤੇ ਉਮਰ ਵਧਣ ਦੇ ਨਾਲ-ਨਾਲ ਸ਼ੁਰੂ ਹੋ ਜਾਂਦੀ ਹੈ। ਸਾਡੀ ਜ਼ਰਾ-ਜਿੰਨੀ ਅਣਦੇਖੀ ਕੰਨ ਵਿਚ ਇਕ ਨਹੀਂ ਬਲਕਿ ਕਈ ਵਿਕਾਰਾਂ ਨੂੰ ਜਨਮ ਦੇ ਸਕਦੀ ਹੈ। ਕੰਨ ’ਚੋਂ ਪਸ ਨਿਕਲਣਾ, ਘਟ ਸੁਣਾਈ ਦੇਣ ਵਰਗੀਆਂ ਸਮੱਸਿਆਵਾਂ ਕੰਨ ਸਬੰਧੀ ਪਰੇਸ਼ਾਨੀਆਂ ’ਚ ਸ਼ਾਮਲ ਹਨ।
ਅਸਲ ਵਿਚ ਪੁਰਾਣੇ ਜ਼ਮਾਨੇ ਤੋਂ ਹੀ ਕੰਨ ਦੀ ਹਰ ਸਮੱਸਿਆ ਦੂਰ ਕਰਨ ਲਈ ਲੋਕ ਕੰਨਾਂ ’ਚ ਤੇਲ ਪਾਉਂਦੇ ਹਨ। ਜੇਕਰ ਤੁਸੀਂ ਇਸ ਦੇ ਫਾਇਦਿਆਂ ਤੋਂ ਅਣਜਾਣ ਹੋ ਤਾਂ ਅਸੀਂ ਤੁਹਾਨੂੰ ਸੌਣ ਵੇਲੇ ਕੰਨ ’ਚ ਤੇਲ ਪਾਉਣ ਦੇ ਕੁਝ ਅਜਿਹੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।
ਕੰਨ ’ਚ ਤੀਲੀ ਜਾਂ ਫਿਰ ਕੰਨ ਖੁਰਚਣ ਲਈ ਕੁਝ ਵੀ ਇਸਤੇਮਾਲ ਕਰਨ ਨਾਲ ਕੰਨ ਦਾ ਸੰਕ੍ਰਮਣ ਬੇਹੱਦ ਜਲਦੀ ਹੋ ਜਾਂਦਾ ਹੈ। ਅਜਿਹੇ ਵਿਚ ਐਂਟੀਬਾਇਓਟਿਕਸ ਲਿਆਉਣ ਦੀ ਬਜਾਏ ਤੁਸੀਂ ਕੰਨ ’ਚ ਨਾਰੀਅਲ ਦਾ ਤੇਲ ਪਾਓ। ਨਾਰੀਅਲ ਦਾ ਤੇਲ ਪਾਉਣ ਨਾਲ ਕੰਨ ਦੇ ਅੰਦਰਲਾ ਵਾਇਰਲ ਅਤੇ ਸੰਕ੍ਰਮਣ ਦੂਰ ਕਰਨ ’ਚ ਮਦਦ ਮਿਲਦੀ ਹੈ। ਪੁਰਾਣੇ ਜ਼ਮਾਨੇ ਤੋਂ ਲੋਕ ਕੰਨ ਅੰਦਰ ਜਮ੍ਹਾਂ ਮੈਲ ਕੱਢਣ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਦੇ ਆ ਰਹੇ ਹਨ, ਜੋ ਕਾਫ਼ੀ ਫਾਇਦੇਮੰਦ ਸਾਬਿਤ ਹੁੰਦੀ ਹੈ ਅਤੇ ਹਰ ਘਰ ’ਚ ਇਸ ਨੁਸਖੇ ਦੀ ਵਰਤੋਂ ਹੁੰਦੀ ਆ ਰਹੀ ਹੈ। ਕੰਨ ’ਚ ਮੈਲ ਜਮ੍ਹਾਂ ਹੋਣ ’ਤੇ ਖਾਰਸ਼ ਹੋਣ ਲਗਦੀ ਹੈ ਜਿਸ ਨੂੰ ਦੂਰ ਕਰਨ ਲਈ ਰਾਤ ਨੂੰ ਸੌਂਦੇ ਸਮੇਂ ਦੋ ਜਾਂ ਤਿੰਨ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਪਾਓ। ਅਜਿਹਾ ਕਰਨ ਨਾਲ ਸਵੇਰ ਤਕ ਕੰਨ ’ਚ ਜਮ੍ਹਾਂ ਮੈਲ ਬਾਹਰ ਆ ਜਾਵੇਗੀ।
ਜੇਕਰ ਤੁਹਾਡੇ ਕੰਨ ’ਚ ਲਗਾਤਾਰ ਖਾਰਸ਼ ਹੋ ਰਹੀ ਹੈ ਤਾਂ ਤੁਸੀਂ ਲਸਣ ਦੀਆਂ ਕੁਝ ਕਲੀਆਂ ਮੱਛੀ ਦੇ ਤੇਲ ’ਚ ਪਾ ਕੇ ਉਸ ਨੂੰ ਗਰਮ ਕਰੋ। ਗਰਮ ਤੇਲ ਨੂੰ ਬਾਅਦ ’ਚ ਠੰਢਾ ਕਰੋ ਅਤੇ ਸਵੇਰੇ-ਸ਼ਾਮ ਉਸ ਨੂੰ ਕੰਨ ’ਚ ਪਾਓ। ਨਿਯਮਤ ਰੂਪ ’ਚ ਅਜਿਹਾ ਕਰਨ ਨਾਲ ਖਾਰਸ਼ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ।
ਜੇਕਰ ਤੁਸੀਂ ਲਗਾਤਾਰ ਕੰਨ ਦਰਦ ਦੀ ਸ਼ਿਕਾਇਤ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਲਿਵ ਆਇਲ ਦੀਆਂ ਕੁਝ ਬੂੰਦਾਂ ਪਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਲਿਵ ਆਇਲ ਕੰਨ ਦਰਦ ਦੂਰ ਕਰਨ ’ਚ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਜੇਕਰ ਕਿਸੇ ਕਾਰਨ ਤੁਹਾਡੇ ਕੰਨ ’ਚ ਸੋਜਇਆ ਗਈ ਹੈ ਤਾਂ ਉਸ ਨੂੰ ਘਟਾਉਣ ਲਈ ਤੁਸੀਂ ਟੀ ਟ੍ਰੀ ਆਇਲ ’ਚ ਆਲਿਵ ਆਇਲ ਦੀਆਂ ਕੁਝ ਬੂੰਦਾਂ ਮਿਕਸ ਕਰ ਕੇ ਕੰਨ ’ਚ ਪਾਓ। ਸਵੇਰੇ-ਸ਼ਾਮ ਅਜਿਹਾ ਕਰਨ ਨਾਲ ਕੰਨ ’ਚ ਆਈ ਸੋਜਦਿੂਰ ਹੋ ਜਾਂਦੀ ਹੈ।
ਜੇਕਰ ਤੁਹਾਡੇ ਕੰਨ ’ਚੋਂ ਲਗਾਤਾਰ ਸੂੰ-ਸੂੰ ਦੀ ਆਵਾਜ਼ ਆਉਂਦੀ ਹੈ ਤਾਂ ਤੁਸੀਂ ਬਦਾਮਾਂ ਦੇ ਤੇਲ ਦੀਆਂ ਕੁਝ ਬੂੰਦਾਂ ਆਪਣੇ ਕੰਨਾਂ ’ਚ ਪਾਓ। ਅਜਿਹਾ ਕਰਨ ਨਾਲ ਕੰਨਾਂ ’ਚ ਹੋ ਰਹੀ ਸੂੰ-ਸੂੰ ਬੰਦ ਹੋ ਜਾਵੇਗੀ ਅਤੇ ਕੰਨ ’ਚ ਹੋਣ ਵਾਲੀ ਬੇਚੈਨੀ ਤੋਂ ਵੀ ਰਾਹਤ ਮਿਲੇਗੀ।

Video Ad
Video Ad