Home ਮੰਨੋਰੰਜਨ ਜਿੰਦ ਮਾਹੀ ਦੀ ਇਹ ਲਾਡੋ ਲੁੱਟੇਗੀ ਦਰਸ਼ਕਾਂ ਦਾ ਦਿਲ

ਜਿੰਦ ਮਾਹੀ ਦੀ ਇਹ ਲਾਡੋ ਲੁੱਟੇਗੀ ਦਰਸ਼ਕਾਂ ਦਾ ਦਿਲ

0
ਜਿੰਦ ਮਾਹੀ ਦੀ ਇਹ ਲਾਡੋ ਲੁੱਟੇਗੀ ਦਰਸ਼ਕਾਂ ਦਾ ਦਿਲ

ਪੰਜਾਬੀ ਸਿਨੇਮੇ ਦੀ ਇਹ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਆਪਣੀ ਹਰ ਫਿਲਮ ਵਿੱਚ ਹਮੇਸ਼ਾਂ ਕੁਝ ਵੱਖਰਾ ਹੀ ਕਰਦੀ ਹੈ। ਉਹ ਫਿਲਮ ਹੀ ਓਹੀ ਚੁਣਦੀ ਹੈ ਜਿਸ ਵਿੱਚ ਉਸ ਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲੇ।ਦਰਜਨ ਦੇ ਨੇੜੇ ਪੰਜਾਬੀ ਫਿਲਮਾਂ ਵਿੱਚ ਬਤੌਰ ਹੀਰੋਇਨ ਕੰਮ ਕਰ ਚੁੱਕੀ ਸੋਨਮ ਬਾਜਵਾ ਹੁਣ ਜਿੰਦ ਮਾਹੀ; ਫ਼ਿਲਮ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ। ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹਦ ਉਤਸੁਕ ਨਜ਼ਰ ਆ ਰਹੀ ਸੋਨਮ ਸੋਸ਼ਲ ਮੀਡੀਆ ਤੇ ਇਸ ਫ਼ਿਲਮ ਦਾ ਰੱਜ ਕੇ ਪ੍ਰਚਾਰ ਕਰ ਰਹੀ ਹੈ ।
5 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਯੂ ਕੇ ਵਿੱਚ ਰਹਿੰਦੀ ਲਾਡੋ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਬੇਪ੍ਰਵਾਹ ਤੇ ਹਸਮੁੱਖ ਸੁਭਾਅ ਦੀ ਸੁਲਝੀ ਹੋਈ ਕੁੜੀ ਹੈ। ਆਪਣੇ ਤਰੀਕੇ ਨਾਲ ਵਧੀਆ ਜ਼ਿੰਦਗੀ ਜੀਅ ਰਹੀ ਲਾਡੋ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਉਸ ਦੀ ਮੁਲਾਕਾਤ
ਫ਼ਿਲਮ ਦੇ ਨਾਇਕ ਹੈਰੀ ਨਾਲ ਹੁੰਦੀ ਹੈ। ਵਾਈਟ ਹਿੱਲ ਸਟੂਡੀਓਦੇ ਬੈਨਰ ਹੇਠ ਬਣੀ ਨਿਰਦੇਸ਼ਕ ਸਮੀਰ ਪੰਨੂ ਦੀ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਮਨਮੋਰਡ ਸਿੰਘ ਸਿੱਧੂ ਅਤੇ ਸਮੀਰ ਪੰਨੂ ਨੇ ਲਿਖਿਆ ਹੈ ਜਦ ਕਿ ਡਾਇਲਾਗ ਜਤਿੰਤਰ ਲਾਲ ਨੇ ਲਿਖੇ ਹਨ । ਸੋਨਮ ਬਾਜਵਾ, ਅਜੇ ਸਰਕਾਰੀਆ, ਗੁਰਨਾਮ ਭੁੱਲਰ ਅਤੇ ਰਾਜ ਸ਼ੋਕਰ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਪੰਜਾਬੀ ਦੇ ਕਈ ਨਾਮੀਂ ਕਲਾਕਾਰ ਵੀ ਅਹਿਮ ਭੂਮਿਕਾ ਚ ਨਜ਼ਰ ਆਉਂਣਗੇ। ਸੋਨਮ ਬਾਜਵਾ ਮੁਤਾਬਕ ਇਹ ਫ਼ਿਲਮ ਇਕ ਖੂਬਸੂਰਤ ਰੁਮਾਂਟਿਕ ਡਰਾਮਾ ਫ਼ਿਲਮ ਹੈ ਜੋ ਅਜੌਕੇ ਕੁੜੀਆਂ ਮੁੰਡਿਆਂ ਦੀ ਜ਼ਿੰਦਗੀ ਤੇ ਅਧਾਰਿਤ ਹੈ । ਇਹ ਫ਼ਿਲਮ ਯੂ ਕੇ ਵਿੱਚ ਰਹਿੰਦੇ ਇਕ ਨੌਜਵਾਨ ਹੈਰੀ ਅਤੇ ਲਾਡੋ ਦੀ ਕਹਾਣੀ ਹੈ ।ਇਨ੍ਹਾਂ ਦੋਵਾਂ ਕਿਰਦਾਰਾਂ ਦੇ ਜ਼ਰੀਏ ਤੇਜ਼ੀ ਨਾਲ ਬਦਲ ਰਹੀ ਅਜੌਕੀ ਨੌਜਵਾਨ ਪੀੜ੍ਹੀ ਦੀ ਬਾਤ ਪਾਈ ਗਈ ਹੈ।ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫਿਲਮ ਵਿੱਚ ਦਰਸ਼ਕ ਉਸ ਨੂੰ ਇਕ ਵੱਖਰੇ ਹੀ ਅੰਦਾਜ਼ ਵਿੱਚ ਦੇਖਣਗੇ । ਸੋਨਮਪ੍ਰੀਤ ਕੌਰ ਬਾਜਵਾ ਤੋਂ ਸੋਨਮ ਬਾਜਵਾ ਬਣੀ ਉਤਰਾਖੰਡ ਦੇ ਛੋਟੇ ਜਿਹੇ ਸ਼ਹਿਰ ਨਾਨਕ ਮੱਤਾ ਦੀ ਇਹ ਪੰਜਾਬੀ ਅਦਾਕਾਰਾ ਦੱਸਦੀ ਹੈ ਕਿ ਉਸ ਦੀ ਪਹਿਲੀ ਫ਼ਿਲਮ ਸਾਲ 2013 ਚ ਬੈਸਟ ਆਫ਼ ਲੱਕ ਆਈ ਸੀ।ਇਸੇ ਸਾਲ ਹੀ ਉਸਨੂੰ ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ ਪੰਜਾਬ 1984 ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਵਾਈਟ ਹਿੱਲ ਸਟੂਡੀਓ ਦੀ ਇਸ ਨੈਸ਼ਨਲ ਐਵਾਰਡ ਜੇਤੂ ਫਿਲਮ ਨਾਲ ਹੀ ਉਸ ਨੂੰ ਮਨੋਰੰਜਨ ਜਗਤ ਵਿੱਚ ਪਹਿਚਾਣ ਮਿਲੀ । ਇਸ ਮਗਰੋਂ ਸੋਨਮ ਨੇ ਸਰਦਾਰ ਜੀ, ਸੁਪਰ ਸਿੰਘ, ਨਿੱਕਾ ਜੈਲਦਾਰ, ਨਿੱਕਾ ਜੈਲਦਾਰ, ਮੰਜੇ ਬਿਸਤਰੇ, ਗੁੱਡੀਆਂ ਪਟੌਲੇ, ਸਿੰਘਮ, ਮੁਕਲਾਵਾ,ਅੜਬ ਮੁਟਿਆਰਾ ਅਤੇ ਹੌਂਸਲਾ ਰੱਖ ਨਾਲ ਪੰਜਾਬ ਦੀਆਂ ਚੋਟੀ ਦੀਆਂ ਹੀਰੋਇਨਾਂ ਚ ਥਾਂ ਬਣਾਈ ।ਹੁਣ ਉਹ 5 ਅਗਸਤ ਨੁੰ ਰਿਲੀਜ਼ ਹੋ ਰਹੀ ਆਪਣੀ ਇਸ ਫ਼ਿਲਮ ਜਿੰਦ ਮਾਹੀ ਨਾਲ ਇਕ ਵਾਰ ਫਿਰ ਤੋਂ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਅਦਾਕਾਰੀ ਦਾ ਜਾਦੂ ਕਰਨ ਆ ਰਹੀ ਹੈ ।
ਸੋਨਮ ਮੁਤਾਬਕ ਦਰਸ਼ਕਾਂ ਨੇ ਹਮੇਸ਼ਾ ਉਸ ਨੂੰ ਵੱਖੋ ਵੱਖਰੇ ਅੰਦਾਜ਼ ਵਿੱਚ ਹੀ ਦੇਖਿਆ ਹੈ। ਇਸ ਫਿਲਮ ਵਿੱਚ ਵੀ ਦਰਸ਼ਕਾਂ ਉਸ ਨੂੰ ਇਕ ਵੱਖਰੇ ਕਿਰਦਾਰ ਅਤੇ ਵੱਖਰੇ ਅੰਦਾਜ਼ ਵਿੱਚ ਦੇਖਣਗੇ । ਪੰਜਾਬੀ ਸਿਨੇਮੇ ਦੀ ਇਹ ਆਪਣੀ ਕਿਸਮ ਦੀ ਇਕ ਵੱਖਰੀ ਪ੍ਰੇਮ ਕਹਾਣੀ ਹੋਵੇਗੀ। ਸੋਨਮ ਮੁਤਾਬਕ ਪੰਜਾਬੀ ਸਿਨੇਮਾ ਹੁਣ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਫਿਲਮ ਮੇਕਰ ਹੁਣ ਨਵੇਂ ਤਜ਼ਰਬੇ ਕਰਨ ਦਾ ਹੌਂਸਲਾ ਵੀ ਦਿਖਾ ਰਹੇ ਹਨ । ਇਹ ਫ਼ਿਲਮ ਹੋਰਾਂ ਫ਼ਿਲਮ ਮੇਕਰਾਂ ਨੂੰ ਹੋਰ ਹੱਲਾਸ਼ੇਰੀ ਦੇਵੇਗੀ।
ਹਰਜਿੰਦਰ ਸਿੰਘ ਜਵੰਦਾ