‘ਐਮਰਜੰਸੀ ਨਾ ਲਾਉਂਦੇ ਤਾਂ ਹਜ਼ਾਰਾਂ ਕੈਨੇਡੀਅਨ ਬੇਰੁਜ਼ਗਾਰ ਹੋ ਜਾਂਦੇ’

ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਜਾਂਚ ਕਮਿਸ਼ਨ ਅੱਗੇ ਕੀਤਾ ਦਾਅਵਾ

Video Ad

ਔਟਵਾ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਐਮਰਜੰਸੀ ਲਾਉਣ ਦੇ ਮੁੱਦੇ ਦੀ ਪੜਤਾਲ ਕਰ ਰਹੇ ਕਮਿਸ਼ਨ ਅੱਗੇ ਵੀਰਵਾਰ ਨੂੰ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਪੇਸ਼ ਹੋਏ ਅਤੇ ਆਪਣੀ ਸਰਕਾਰ ਦੇ ਹੱਕ ਵਿਚ ਦਾਅਵਾ ਕੀਤਾ ਕਿ ਟਰੱਕ ਡਰਾਈਵਰਾਂ ਦਾ ਧਰਨਾ ਲੰਮਾ ਚੱਲਣ ਦੀ ਸੂਰਤ ਵਿਚ ਅਮਰੀਕਾ ਨਾਲ ਕਾਰੋਬਾਰੀ ਰਿਸ਼ਤੇ ਬੁਰੀ ਤਰ੍ਹਾਂ ਵਿਗੜ ਸਕਦੇ ਸਨ। ਉਨ੍ਹਾਂ ਕਿਹਾ ਕਿ ਇਹ ਨੁਕਸਾਨ ਰਾਤੋ ਰਾਤ ਨਹੀਂ ਸੀ ਹੋਣਾ ਪਰ ਲੰਮੇ ਸਮੇਂ ਦੌਰਾਨ ਇਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਬਰਦਾਸ਼ਤ ਕਰਨਾ ਪੈਂਦਾ।

Video Ad